Site icon TV Punjab | Punjabi News Channel

ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਪਹੁੰਚੇ ਭਾਜਪਾ ਵਰਕਰਾਂ ਉੱਤੇ ਪੁਲਿਸ ਨੇ ਕੀਤਾ ਵਾਟਰ ਕੈਨਨ ਦਾ ਇਸਤੇਮਾਲ

ਬੀਜੇਪੀ ਯੂਵਾ ਮੋਰਚਾ ਦੇ ਵਰਕਰ ਨਸ਼ਿਆਂ ਦੇ ਮੁੱਦੇ ਤੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਪਹੁੰਚੇ ,ਜਿੱਥੇ ਪੁਲਿਸ ਵਲੋਂ ਉਹਨਾਂ ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ | ਮੁੱਖ ਮੰਤਰੀ ਨੇ ਨਸ਼ਿਆਂ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ ਜਿਸ ਵਿੱਚ ਉਹ ਅਸਫਲ ਰਹੇ | ਬੀਜੇਪੀ ਯੂਵਾ ਮੋਰਚਾ ਦੇ ਪ੍ਰਧਾਨ ਭਾਨੂ ਪ੍ਰਤਾਪ ਦੀ ਅਗਵਾਈ ਵਿੱਚ ਇਹ ਮਾਰਚ ਕੱਢਿਆ ਜਾਣਾ ਸੀ ਪਰ ਪੁਲਿਸ ਵਲੋਂ ਪਹਿਲਾਂ ਹੀ ਪਾਣੀ ਦੀਆਂ ਬੁਛਾੜਾਂ ਮਾਰ ਕੇ ਇਸ ਮਾਰਚ ਨੂੰ ਨਾਕਾਮ ਕਰ ਦਿੱਤਾ ਗਿਆ | ਸਿਰਫ 1 ਕਿਲੋਮੀਟਰ ਤਕ ਹੀ ਉਹ ਮਾਰਚ ਕਰ ਸਕੇ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਅੱਗੇ ਨਹੀਂ ਵੱਧਣ ਦਿੱਤਾ | ਭਾਜਪਾ ਵਰਕਰਾਂ ਵਲੋਂ ਮੁੱਖ ਮੰਤਰੀ ਤੇ ਸਵਾਲ ਚੁੱਕੇ ਗਏ ਕਿ ਸਾਢੇ 4 ਸਾਲ ਪਹਿਲਾਂ ਉਹਨਾਂ ਵਲੋਂ ਨਸ਼ਿਆਂ ਨੂੰ ਖ਼ਤਮ ਕਰਨ ,ਘਰ-ਘਰ ਰੋਜ਼ਗਾਰ , ਕਿਸਾਨੀ ਕਰਜ਼ੇ ਖ਼ਤਮ ਕਰਨ ਦਾ ਜੋ ਵਾਅਦਾ ਕੀਤਾ ਗਿਆ ਸੀ ਉਹ ਹਾਲੇ ਤਕ ਪੂਰਾ ਕਿਉਂ ਨਹੀਂ ਕੀਤਾ ਗਿਆ |

Exit mobile version