ਨੱਕ ਬੰਦ ਕਰਨ ਲਈ ਹੋ ਜਾਓ ਤਿਆਰ

ਨੱਕ ਬੰਦ ਕਰਨ ਲਈ ਹੋ ਜਾਓ ਤਿਆਰ

SHARE

Toronto: ਇੱਕ ਅਜਿਹਾ ਪੌਦਾ ਜਿਸਦਾ ਫੁੱਲ ਖਿੜਨ ਲਈ 10 ਸਾਲ ਦੇ ਕਰੀਬ ਦਾ ਸਮਾਂ ਲੈ ਲੈਂਦਾ ਹੈ, ਤੇ ਜਦੋਂ ਇਹ ਫੁੱਲ ਖਿੜਦਾ ਹੈ ਤਾਂ ਇਸਦੇ ਦੁਅਲ਼ੇ ਬਦਬੂ ਆਉਂਦੀ ਹੈ।
ਟੋਰਾਂਟੋ ਦੇ ਚਿੜਿਆ ਘਰ ‘ਚ ਇਹ ਫੁੱਲ ਇਸ ਸਮੇਂ ਖਿੜਨ ਲਈ ਤਿਆਰ ਹੈ।
ਚਿੜਿਆ ਘਰ ਦੇ ਅਧਿਕਾਰੀਆਂ ਮੁਤਾਬਕ ਇਹ ਫੁੱਲ 8 ਤੋਂ 36 ਘੰਟੇ ਲਈ ਹੀ ਖਿੜੇਗਾ। ਇਸੇ ਹਫ਼ਤੇ ਇਹ ਫੁੱਲ ਖਿੜਨ ਵਾਲ਼ਾ ਹੈ।
ਚਿੜਿਆ ਘਰ ਦੇ ਮਾਲੀ ਪੌਲ ਗੈਲੇਟਲੀ ਦਾ ਕਹਿਣਾ ਹੈ ਕਿ ਕੌਰਪਸ ਬੂਟੇ ‘ਤੇ ਫੁੱਲ 7 ਤੋਂ 10 ਸਾਲ ਬਾਅਦ ਖਿੜਦਾ ਹੈ। ਪਰ ਚਿੜਿਆ ਘਰ ਦਾ ਇਹ ਬੂਟਾ 5 ਸਾਲ ਪੁਰਾਣਾ ਹੀ ਹੈ ਤੇ ਇਸ ‘ਤੇ ਫੁੱਲ ਖਿੜਨ ਲਈ ਤਿਆਰ ਹੈ।
ਇਸ ਬੂਟੇ ਦਾ ਪਿਛੋਕੜ ਇੰਡੋਨੇਸ਼ੀਆ ਨਾਲ ਜੁੜਿਆ ਹੋਇਆ ਹੈ, ਜਿਸਦਾ ਫੁੱਲ ਜਦੋਂ ਖਿੜਦਾ ਹੈ ਤਾਂ ਉਸ ‘ਤੋਂ ਅਜਿਹੀ ਬਦਬੂ ਆਉਂਦੀ ਹੈ ਜਿਵੇਂ ਮੀਟ ਸੜ ਰਿਹਾ ਹੋਵੇ। ਇਸ ਸਮੇਂ ਇਹ ਫੁੱਲ ਕੁਝ ਖਾਸ ਕਿਸਮ ਦੀਆਂ ਮੱਖੀਆਂ ਤੇ ਭੂੰਡਾਂ ਨੂੰ ਆਪਣੇ ਵੱਲ ਖਿੱਚਦਾ ਹੈ।
ਜਿਨ੍ਹਾਂ ਚਿਰ ਇਹ ਫੁੱਲ ਖਿੜੇਗਾ, ਇਸਨੂੰ ਦੇਖਣ ਆਉਣ ਵਾਲ਼ੇ ਲੋਕਾਂ ਲਈ ਚਿੜਿਆ ਘਰ ਨੂੰ ਖੁੱਲ੍ਹਾ ਰੱਖਣ ਦਾ ਸਮਾਂ ਵੀ ਵਧਾਇਆ ਜਾਵੇਗਾ।

Short URL:tvp http://bit.ly/2MzfmrK

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab