ਟੋਫੀਨੋ ਨੇੜੇ ਡੁੱਬੀ ਕਿਸ਼ਤੀ, ਤਿੰਨ ਵਿਅਕਤੀ ਲਾਪਤਾ

ਟੋਫੀਨੋ ਨੇੜੇ ਡੁੱਬੀ ਕਿਸ਼ਤੀ, ਤਿੰਨ ਵਿਅਕਤੀ ਲਾਪਤਾ

SHARE

Vancouver: ਟੋਫੀਨੋ ਨੇੜੇ ਸਮੁੰਦਰ ’ਚ ਇੱਕ ਛੋਟੀ ਕਿਸ਼ਤੀ ਡੁੱਬੀ ਹੈ। ਕਿਸ਼ਤੀ ’ਚ 5 ਵਿਅਕਤੀ ਮੌਜੂਦ ਸਨ, ਜਿਨ੍ਹਾਂ ਚੋਂ ਦੋ ਨੂੰ ਬਚਾ ਲਿਆ ਗਿਆ ਹੈ, ਪਰ ਤਿੰਨ ਵਿਅਕਤੀ ਅਜੇ ਵੀ ਲਾਪਤਾ ਹਨ। ਲਾਪਤਾ ਵਿਅਕਤੀਆਂ ਦੀ ਲਗਾਤਾਰ ਭਾਲ਼ ਕੀਤੀ ਜਾ ਰਹੀ ਹੈ।
ਕਿਸ਼ਤੀ ਡੁੱਬਣ ਤੋਂ ਬਾਅਦ ਇੱਕ ਵਿਅਕਤੀ ਨੂੰ ਕੈਨੇਡੀਅਨ ਕੋਸਟ ਗਾਰਡ ਨੇ ਪਾਣੀ ’ਚੋਂ ਕੱਢ ਕੇ ਲਿਆਂਦਾ, ਜਦਕਿ ਇੱਕ ਵਿਅਕਤੀ ਖੁਦ ਤੈਰ ਕੇ ਕੰਢੇ ’ਤੇ ਆ ਗਿਆ ਸੀ। ਜਿਸਨੂੰ ਆਰ.ਸੀ.ਐੱਮ.ਪੀ. ਨੇ ਚੁੱਕਿਆ। ਦੋਵਾਂ ਨੂੰ ਟੋਫੀਨੋ ਦੇ ਇੱਕ ਹਸਤਪਾਲ ’ਚ ਭਰਤੀ ਕਰਵਾਇਆ ਗਿਆ ਸੀ। ਜੋ ਕਿ ਹੁਣ ਬਿਲਕੁਲ ਠੀਕ ਹਨ ਤੇ ਆਪਣੇ ਘਰ ਚਲੇ ਗਏ ਹਨ। ਲਾਪਤਾ ਤਿੰਨ ਵਿਅਕਤੀਆਂ ਲਈ ਭਾਲ਼ ਅਜੇ ਵੀ ਕੀਤੀ ਜਾ ਰਹੀ ਹੈ। ਕਿਸ਼ਤੀ ਸ਼ੁੱਕਰਵਾਰ ਨੂੰ ਡੁੱਬੀ ਸੀ।

ਸਾਈਮਨ ਐਲੀਸਨ, ਜੋ ਕਿ ਟੋਫੀਨੋ ’ਚ ਪਿਛਲੇ 13 ਸਾਲ ਤੋਂ ਰਹਿ ਰਿਹਾ ਹੈ। ਉਸਨੇ ਕਿਹਾ ਕਿ ਉਹ ਸਵੇਰੇ 2:30 ਵਜੇ ਇੱਕ ਅਵਾਜ਼ ਸੁਣ ਕੇ ਉੱਠਿਆ। ਉਸਨੇ ਸੁਣਿਆ ਕਿ ਕੋਈ ਮਦਦ ਲਈ ਪੁਕਾਰ ਰਿਹਾ ਸੀ। ਐਲੀਸਨ ਨੂੰ ਪਹਿਲਾਂ ਲੱਗਿਆ ਕਿ ਸ਼ਾਇਦ ਕਿਸੇ ’ਤੇ ਜਾਨਵਰ ਨੇ ਹਮਲਾ ਕੀਤਾ ਹੈ, ਇਸ ਲਈ ਉਹ ਚਾਕੂ ਲੈ ਕੇ ਬਾਹਰ ਨਿਕਲਿਆ। ਪਰ ਬੀਚ ਕੋਲ਼ ਪਹੁੰਚ ਕੇ ਉਸਨੇ ਦੇਖਿਆ ਕਿ ਇੱਕ ਵਿਅਕਤੀ ਡੁੱਬ ਰਿਹਾ ਸੀ ਤੇ ਮਦਦ ਲਈ ਪੁਕਾਰ ਰਿਹਾ ਸੀ। ਉਸੇ ਸਮੇਂ ਐਲੀਸਨ ਨੇ ਪੁਲਿਸ ਨੂੰ ਫੋਨ ਕੀਤਾ। ਰੈਸਕਿਊ ਟੀਮ ਨੇ ਡੁੱਬ ਰਹੇ ਵਿਅਕਤੀ ਨੂੰ ਬਚਾ ਲਿਆ। ਬੀਚ ’ਤੇ ਜਦੋਂ ਐਲੀਸਨ ਅੱਗੇ ਤੁਰਿਆ ਤਾਂ ਉਸਨੂੰ ਲੱਗਿਆ ਕਿ ਕਿਸੇ ਦੀ ਲਾਸ਼ ਪਈ ਹੈ। ਪਰ ਜਦੋਂ ਉਸਨੇ ਨੇੜੇ ਜਾ ਕੇ ਦੇਖਿਆ ਤਾਂ ਵਿਅਕਤੀ ਜਿਊਂਦਾ ਸੀ ਤੇ ਮਦਦ ਲਈ ਪੁਕਾਰ ਰਿਹਾ ਸੀ। ਇਸ ਤਰ੍ਹਾਂ ਐਲੀਸਨ ਦੀ ਮਦਦ ਨਾਲ ਦੋ ਵਿਅਕਤੀਆਂ ਨੂੰ ਬਚਾ ਲਿਆ ਗਿਆ। ਪਰ ਤਿੰਨ ਹੋਰ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।

Short URL:tvp http://bit.ly/2MxbY1M

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab