ਮਿਜ਼ੌਰੀ ‘ਚ ਕਿਸ਼ਤੀ ਡੁੱਬੀ, 11 ਮੌਤਾਂ

ਮਿਜ਼ੌਰੀ ‘ਚ ਕਿਸ਼ਤੀ ਡੁੱਬੀ, 11 ਮੌਤਾਂ

SHARE

Missouri: ਬਰੈਨਸਨ ਕੋਲ਼ ਟੇਬਲ ਰੌਕ ਲੇਕ ‘ਚ ਕਿਸ਼ਤੀ ਡੁੱਬਣ ਕਰਕੇ 11 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ‘ਚ ਬੱਚੇ ਵੀ ਸ਼ਾਮਲ ਹਨ।
ਬਰੈਨਸਨ ਮਿਜ਼ੌਰੀ ਦਾ ਟਾਊਨ ਹੈ, ਮਿਜ਼ੌਰੀ ਅਮਰੀਕਾ ਦਾ ਸੂਬਾ ਹੈ।
ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਖ਼ਰਾਬ ਮੌਸਮ ਕਾਰਨ ਕਿਸ਼ਤੀ ਡੁੱਬੀ ਹੈ।
ਜਦੋਂ ਕਿਸ਼ਤੀ ਡੁੱਬੀ ਉਸ ‘ਤੇ 31 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 11 ਦੀ ਮੌਤ ਹੋ ਗਈ ਹੈ। ਹਾਦਸੇ ਦੌਰਾਨ ਬਰੈਨਸਨ ‘ਚ ਤੂਫ਼ਾਨ ਦੀ ਚੇਤਾਵਨੀ ਦਿੱਤੀ ਹੋਈ ਸੀ। ਹਾਦਸੇ ਤੋਂ ਕੁਝ ਘੰਟੇ ਪਹਿਲਾਂ ਹੀ ਚੇਤਾਵਨੀ ਜਾਰੀ ਹੋਈ ਸੀ।


ਵੱਡੀ ਗਿਣਤੀ ‘ਚ ਦਸਤੇ ਰੈਸਕਿਊ ‘ਚ ਲੱਗੇ ਹੋਏ ਹਨ, ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤਾਂ ਕਿ ਹਾਦਸੇ ਦੇ ਕਾਰਨ ਦੀ ਪੁਸ਼ਟੀ ਕੀਤੀ ਜਾ ਸਕੇ।
ਬਚਾਓ ਕਾਰਜ ‘ਚ ਲੱਗੀ ਟੀਮ ਦਾ ਕਹਿਣਾ ਹੈ ਕਿ ਕਿਸ਼ਤੀ ‘ਚ ਵਿਅਕਤੀਆਂ ਕੋਲ਼ ਲਾਈਫ਼ ਜੈਕੇਟਸ ਮੌਜੂਦ ਸਨ, ਪਰ ਇਸ ਗੱਲ ਦੀ ਉਹ ਪੁਸ਼ਟੀ ਨਹੀਂ ਕਰ ਸਕਦੇ ਕਿ ਸਭ ਨੇ ਜੈਕੇਟਸ ਪਾਈਆਂ ਹੋਈਆਂ ਸਨ ਜਾਂ ਨਹੀਂ।
ਹਾਦਸੇ ਤੋਂ ਬਾਅਦ ਮਿਜ਼ੌਰੀ ਦੇ ਗਵਰਨਰ ਮਾਈਨ ਪਾਰਸਨ ਨੇ ਟਵੀਟ ਕੀਤਾ, ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।


ਜਿਕਰਯੋਗ ਹੈ ਕਿ ਬਟੈਨਸਨ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਪਰ ਇਸ ਸਮੇਂ ਬਰੈਨਸਨ ‘ਚ ਤੂਫ਼ਾਨ ਦੀ ਚੇਤਾਵਨੀ ਦਿੱਤੀ ਗਈ ਹੈ।

Short URL:tvp http://bit.ly/2uyD4xM

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab