Site icon TV Punjab | Punjabi News Channel

ਵਿਆਜ ਦਰਾਂ ’ਚ ਹੋਰ ਵਾਧੇ ਦੀ ਲੋੜ ਨੂੰ ਲੈ ਕੇ ਬੈਂਕ ਆਫ਼ ਕੈਨੇਡਾ ਦੀ ਗਵਰਨਿੰਗ ਕੌਂਸਲ ’ਚ ਪਈ ਫੁੱਟ

ਵਿਆਜ ਦਰਾਂ ’ਚ ਹੋਰ ਵਾਧੇ ਦੀ ਲੋੜ ਨੂੰ ਲੈ ਕੇ ਬੈਂਕ ਆਫ਼ ਕੈਨੇਡਾ ਦੀ ਗਵਰਨਿੰਗ ਕੌਂਸਲ ’ਚ ਪਈ ਫੁੱਟ

Ottawa- ਬੈਂਕ ਆਫ਼ ਕੈਨੇਡਾ ਵਲੋਂ ਵਿਆਜ ਦਰਾਂ ’ਚ ਹੋਰ ਵਾਧਾ ਅਜੇ ਵੀ ਵਿਚਾਰ ਅਧੀਨ ਹੈ, ਕਿਉਂਕਿ ਇਸਦੀ ਗਵਰਨਿੰਗ ਕੌਂਸਲ ਇਸ ਗੱਲ ’ਤੇ ਵੰਡੀ ਹੋਈ ਹੈ ਕਿ ਕੀ ਦਰਾਂ ਨੂੰ ਹੋਰ ਵਧਾਉਣ ਦੀ ਜ਼ਰੂਰਤ ਹੋ ਸਕਦੀ ਹੈ। ਕੇਂਦਰੀ ਬੈਂਕ ਨੇ ਬੁੱਧਵਾਰ ਨੂੰ ਆਪਣੇ ਵਿਚਾਰ-ਵਟਾਂਦਰੇ ਦਾ ਸਾਰ ਜਾਰੀ ਕੀਤਾ, ਜਿਸ ’ਚ ਗਵਰਨਿੰਗ ਕੌਂਸਲ ਅਗਵਾਈ ’ਚ ਮੈਂਬਰਾਂ ਵਲੋਂ 25 ਅਕਤੂਬਰ ਨੂੰ ਦਰਾਂ ਸੰਬੰਧੀ ਕੀਤੇ ਗਏ ਵਿਚਾਰ-ਵਟਾਂਦਰੇ ਦਾ ਵੇਰਵਾ ਦਿੱਤਾ ਗਿਆ ਹੈ। ਬੈਂਕ ਵਲੋਂ ਅਜੇ ਵੀ ਵਿਆਜ ਦਰਾਂ ਨੂੰ 5 ਫ਼ੀਸਦੀ ’ਤੇ ਹੀ ਬਰਕਰਾਰ ਰੱਖਿਆ ਗਿਆ ਹੈ। ਇਸ ਵੇਰਵੇ ਤੋਂ ਇਹ ਗੱਲ ਸਪਸ਼ਟ ਹੈ ਕਿ ਗਵਰਨਿੰਗ ਕੌਂਸਲ ਦੇ ਮੈਂਬਰ ਇਸ ਗੱਲ ਨੂੰ ਲੈ ਕੇ ਵੰਡੇ ਹੋਏ ਹਨ ਕਿ ਕੀ ਵਿਆਜ ਦਰਾਂ ਕਾਫ਼ੀ ਉੱਚੀਆਂ ਹਨ।
ਕੁਝ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਇਹ ਜ਼ਿਆਦਾ ਸੰਭਾਵਨਾ ਹੈ ਕਿ ਮਹਿੰਗਾਈ ਦਰ ਨੂੰ 2 ਫ਼ੀਸਦੀ ਦੇ ਟੀਚੇ ’ਤੇ ਵਾਪਸ ਲਿਆਉਣ ਲਈ ਨੀਤੀਗਤ ਦਰ ਨੂੰ ਹੋ ਵਧਾਉਣ ਦੀ ਲੋੜ ਹੋਵੇਗੀ। ਉੱਥੇ ਹੀ ਦੂਜੇ ਮੈਂਬਰਾਂ ਨੇ ਕਿਹਾ ਕਿ ਪੰਜ ਫ਼ੀਸਦੀ ਦੀ ਨੀਤੀ ਦਰ ਮਹਿੰਗਾਈ ਨੂੰ 2 ਫ਼ੀਸਦੀ ਦੇ ਟੀਚੇ ’ਤੇ ਲਿਆਉਣ ਲਈ ਕਾਫ਼ੀ ਹੋਵੇਗੀ। ਬੈਂਕ ਆਫ ਕੈਨੇਡਾ ਨੇ ਆਖਰਕਾਰ ਧੀਰਜ ਰੱਖਣ ਦਾ ਫੈਸਲਾ ਕੀਤਾ ਪਰ ਗਵਰਨਿੰਗ ਕੌਂਸਲ ਦੇ ਮੈਂਬਰ ਮੁੜ ਵਿਚਾਰ ਕਰਨ ਲਈ ਸਹਿਮਤ ਹੋਏ ਕਿ ਕੀ ਦਰਾਂ ਨੂੰ ਹੋਰ ਵਧਾਉਣ ਦੀ ਲੋੜ ਹੈ।
ਕੇਂਦਰੀ ਬੈਂਕ ਇਸ ਗੱਲ ਤੋਂ ਚਿੰਤਤ ਹੈ ਕਿ ਆਰਥਿਕਤਾ ’ਚ ਉੱਚ ਵਿਆਜ ਦਰਾਂ ਦੇ ਬਾਵਜੂਦ ਵੀ ਮਹਿੰਗਾਈ ਤੇਜ਼ੀ ਨਾਲ ਨਹੀਂ ਘੱਟ ਰਹੀ ਹੈ। ਹਾਲਾਂਕਿ ਕੈਨੇਡਾ ਦੀ ਮਹਿੰਗਾਈ ਦਰ ਸਤੰਬਰ ’ਚ ਘੱਟ ਕੇ 3.8 ਫੀਸਦੀ ’ਤੇ ਆ ਗਈ ਸੀ ਪਰ ਹਾਲ ਹੀ ਦੇ ਮਹੀਨਿਆਂ ’ਚ ਕੀਮਤਾਂ ਦੇ ਦਬਾਅ ’ਚ ਬਹੁਤੀ ਕਮੀ ਨਹੀਂ ਆਈ ਹੈ। ਕੇਂਦਰੀ ਬੈਂਕ ਮੁਤਾਬਕ ਮਹਿੰਗਾਈ ਦੇ ਮੁੱਖ ਮਾਪਦੰਡ, ਜੋ ਅਸਥਿਰ ਕੀਮਤਾਂ ਦੀ ਗਤੀ ਨੂੰ ਦੂਰ ਕਰਦੇ ਹਨ, ਪਿਛਲੇ ਸਾਲ ਦੇ ਮੁਕਾਬਲੇ 3.5 ਤੋਂ 4.0 ਫ਼ੀਸਦੀ ਦੀ ਰੇਂਜ ’ਚ ਰਹੇ ਹਨ। ਬੈਂਕ ਆਫ ਕੈਨੇਡਾ ਦੀ ਗਵਰਨਿੰਗ ਕੌਂਸਲ ਨੇ ਉੱਚੀ ਮਹਿੰਗਾਈ ਦੇ ਸਥਿਰ ਰਹਿਣ ਲਈ ਕਈ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ, ਜਿਨ੍ਹਾਂ’ਚ ਸ਼ੈਲਟਰ ਕੀਮਤਾਂ ’ਚ ਵਾਧਾ ਵੀ ਸ਼ਾਮਿਲ ਹੈ।

Exit mobile version