ਚੰਡੀਗੜ੍ਹ- ਚੰਡੀਗ੍ਹੜ ‘ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। 26 ਜਨਵਰੀ ਤੋਂ ਪਹਿਲਾਂ ਸੈਕਟਰ 43 ਦੀ ਅਦਾਲਤ ‘ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਜਿਸ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਦਾਲਤ ਨੂੰ ਖਾਲੀ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਅਦਾਲਤ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਬੰਬ ਹੋਣ ਦੀ ਸੂਚਨਾ ਮਿਲਣ ਮਗਰੋਂ ਕਮਾਂਡੋ, ਡੌਗ ਸਕੁਐਡ, ਬੰਬ ਡਿਸਪੋਜ਼ਲ ਟੀਮ ਅਤੇ ਆਪਰੇਸ਼ਨ ਸੈੱਲ ਦੀ ਰਿਜ਼ਰਵ ਫੋਰਸ ਅਦਾਲਤ ਵਿੱਚ ਪਹੁੰਚ ਗਈ ਹੈ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸਰਚ ਆਪਰੇਸ਼ਨ ਚਲਾ ਕੇ ਬੰਬ ਦੀ ਭਾਲ ਕੀਤੀ ਜਾ ਰਹੀ ਹੈ। ਇੱਥੇ ਅਦਾਲਤੀ ਅਮਲੇ ਅਤੇ ਚੈਂਬਰਾਂ ਵਿੱਚੋਂ ਵਕੀਲਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਚੈਕਿੰਗ ਮੁਹਿੰਮ ਜਾਰੀ ਹੈ। ਸੈਕਟਰ 36 ਥਾਣੇ ਦੀ ਫੋਰਸ ਵੀ ਇੱਥੇ ਪੁੱਜ ਗਈ ਹੈ।