Site icon TV Punjab | Punjabi News Channel

ਅੰਮ੍ਰਿਤਸਰ ‘ਚ BSF ਨੂੰ ਮਿਲੀ ਸਫਲਤਾ, ਸਰਹੱਦ ਤੋਂ ਪਾਕਿਸਤਾਨੀ ਹਥਿਆਰ ਕੀਤੇ ਬਰਾਮਦ, ਤਲਾਸ਼ੀ ਮੁਹਿੰਮ ਜਾਰੀ

ਡੈਸਕ- ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਸੀਮਾ ਸੁਰੱਖਿਆ ਬਲ (BSF) ਨੇ ਗਸ਼ਤ ਦੌਰਾਨ ਪਾਕਿਸਤਾਨੀ ਹਥਿਆਰ ਬਰਾਮਦ ਕੀਤੇ ਹਨ। BSF ਦੇ ਜਵਾਨਾਂ ਨੂੰ ਤਲਾਸ਼ੀ ਮੁਹਿੰਮ ਦੌਰਾਨ ਇਹ ਸਫਲਤਾ ਮਿਲੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹਥਿਆਰ ਪਾਕਿਸਤਾਨੀ ਸਮੱਗਲਰਾਂ ਨੇ ਤਸਕਰੀ ਦੌਰਾਨ ਛੱਡੇ ਹੋਣਗੇ। BSF ਨੇ ਹਥਿਆਰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

BSF ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਸਫਲਤਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਸਿੰਘੋਕੇ ਤੋਂ ਮਿਲੀ ਹੈ। BSF ਦੇ ਜਵਾਨ ਗਸ਼ਤ ‘ਤੇ ਸਨ। ਉਨ੍ਹਾਂ ਵੱਲੋਂ ਕੌਮਾਂਤਰੀ ਸਰਹੱਦ ਤੱਕ ਕੰਡਿਆਲੀ ਤਾਰ ਤੋਂ ਪਾਰ ਤਲਾਸ਼ੀ ਮੁਹਿੰਮ ਚਲਾਈ ਗਈ। ਗਸ਼ਤੀ ਟੀਮ ਨੇ ਸਰਹੱਦੀ ਸੁਰੱਖਿਆ ਕੰਡਿਆਲੀ ਤਾਰ ਤੋਂ ਪਾਰ ਇਲਾਕੇ ਵਿੱਚ ਇੱਕ ਸ਼ੱਕੀ ਵਸਤੂ ਦੇਖੀ। ਜਵਾਨਾਂ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰ ਲਈ।

BSF ਨੇ ਸਰਹੱਦ ਤੋਂ ਇੱਕ 12 ਬੋਰ ਦੀ ਬੰਦੂਕ, 02 ਜਿੰਦਾ ਕਾਰਤੂਸ ਅਤੇ 01 ਚੀਨ ਦਾ ਬਣਿਆ ਚਾਕੂ ਬਰਾਮਦ ਕੀਤੀ ਹੈ। ਬਰਾਮਦ ਹੋਏ ਕਾਰਤੂਸ ‘ਤੇ ਮੇਡ ਇਨ ਪਾਕਿਸਤਾਨ ਲਿਖਿਆ ਹੋਇਆ ਹੈ। ਜਵਾਨਾਂ ਨੇ ਹਥਿਆਰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version