ਸਿੰਥੈਟਿਕ ਨਸ਼ੇ ਦਾ ਉਤਪਾਦਨ ਕਰਨ ਵਾਲੀ ਲੈਬ ਬੰਦ

ਸਿੰਥੈਟਿਕ ਨਸ਼ੇ ਦਾ ਉਤਪਾਦਨ ਕਰਨ ਵਾਲੀ ਲੈਬ ਬੰਦ

SHARE

Vancouver: ਆਰ.ਸੀ.ਐੱਮ.ਪੀ. ਨੇ ਬਰਨਬੀ ‘ਚ ਸਿੰਥੈਟਿਕ ਨਸ਼ੇ ਦੀ ਲੈਬੋਰੇਟਰੀ ਨੂੰ ਬੰਦ ਕਰਨ ਦੇ ਨਾਲ ਹੀ ਦੋ ਗ੍ਰਿਫ਼ਤਾਰੀਆਂ ਕੀਤੀਆਂ ਹਨ। ਪੁਲਿਸ ਨੇ ਇੱਕ ਸੰਗਠਨ ਨੂੰ ਕਾਬੂ ਕਰਨ ਲਈ ਜਾਂਚ ਸ਼ੁਰੂ ਕੀਤੀ ਸੀ, ਜੋ ਸਿੰਥੈਟਿਕ ਨਸ਼ੇ ਦੀ ਤਸਕਰੀ ਕਰਦਾ ਸੀ। ਪਿਛਲੇ ਸਾਲ ਇਹ ਜਾਂਚ ਕੋਕੁਟਲਮ ਤੋਂ ਸ਼ੁਰੂ ਕੀਤੀ ਗਈ ਸੀ। ਜਿਸਦੇ ਨਤੀਜੇ ਵਜੋਂ 29 ਜੂਨ 2018 ਨੂੰ ਦੋ ਵਾਰੰਟ ਜਾਰੀ ਕੀਤੇ ਗਏ।
ਪਹਿਲਾ ਵਾਰੰਟ ਬਰਨਬੀ ਦੇ ਨੈਲਸਨ ਐਵੇਨਿਊ, 6500 ਬਲਾਕ ਦਾ ਸੀ, ਜਿੱਥੇ ਕਥਿਤ ਤੌਰ ‘ਤੇ ਲੈਬ ‘ਚ ਸਿੰਥੈਟਿਕ ਨਸ਼ੇ ਤਿਆਰ ਕੀਤੇ ਜਾਂਦੇ ਸਨ।
ਪੁਲਿਸ ਨੇ ਕਿਹਾ ਕਿ ਸਿਹਤ ਵਿਭਾਗ ਜਾਂਚ ਕਰ ਰਿਹਾ ਹੈ ਕਿ ਆਖਿਰ ਇਸ ਲੈਬ ‘ਚ ਹਰ ਰੋਜ਼ ਕਿੰਨਾ ਨਸ਼ਾ ਤਿਆਰ ਕੀਤਾ ਜਾਂਦਾ ਸੀ।
ਦੂਜਾ ਵਾਰੰਟ ਪੋਰਟ ਕੋਕੁਟਲਮ ਦਾ ਸੀ, ਜਿੱਥੇ ਵੱਡੀ ਮਾਤਰਾ ‘ਚ ਕੈਮੀਕਲ ਬਰਾਮਦ ਕੀਤਾ ਗਿਆ ਹੈ।
ਮਾਮਲੇ ‘ਚ ਬਰਨਬੀ ਤੋਂ ਇੱਕ 26 ਸਾਲਾ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਹੈ ਤੇ ਦੂਜੇ ਨੂੰ ਵੀ ਬਰਨਬੀ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸਦੀ ਉਮਰ 35 ਸਾਲ ਹੈ। ਦੋਵਾਂ ‘ਤੇ ਨਸ਼ਾ ਤਸਕਰੀ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ।
ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੇ ਨਾਮ ਤਾਂ ਨਹੀਂ ਜਨਤਕ ਕੀਤੇ ਪਰ ਇੰਨਾ ਜਰੂਰ ਦੱਸਿਆ ਹੈ ਕਿ 35 ਸਾਲਾ ਵਿਅਕਤੀ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।

Short URL:tvp http://bit.ly/2NIJX7N

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab