Site icon TV Punjab | Punjabi News Channel

ਟਰੱਕ ਨੇ ਸਵਾਰੀਆਂ ਨਾਲ ਭਰੀ ਬੱਸ ਨੂੰ ਮਾਰੀ ਟੱਕਰ, 12 ਦੀ ਮੌ.ਤ

ਡੈਸਕ- ਰਾਜਸਥਾਨ ਦੇ ਭਰਤਪੁਰ ‘ਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਸੜਕ ਕਿਨਾਰੇ ਖੜੀ ਸਵਾਰੀਆਂ ਨਾਲ ਭਰੀ ਬੱਸ ਨੂੰ ਪਿੱਛੇ ਤੋਂ ਰਹੀ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 12 ਲੋਕਾਂ ਦੀ ਮੌਤ ਹੋ ਗਈ ਜਦਕਿ 12 ਤੋਂ ਵੱਧ ਲੋਕ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਲਖਨਪੁਰ, ਨਦਬਾਈ, ਹਲੇਆਣਾ ਅਤੇ ਵੈਰ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।

ਇਹ ਘਟਨਾ ਲਖਨਪੁਰ ਥਾਣਾ ਖੇਤਰ ਦੇ ਨੈਸ਼ਨਲ ਹਾਈਵੇਅ 21 ‘ਤੇ ਹੰਤਾਰਾ ਨੇੜੇ ਸਵੇਰੇ 5:30 ਵਜੇ ਦੀ ਦੱਸੀ ਜਾ ਰਹੀ ਹੈ। ਬੱਸ ਭਾਵਨਗਰ ਤੋਂ ਮਥੁਰਾ ਜਾ ਰਹੀ ਸੀ। ਸਵੇਰੇ ਭਰਤਪੁਰ-ਆਗਰਾ ਹਾਈਵੇਅ ‘ਤੇ ਬੱਸ ਅਚਾਨਕ ਪਲਟ ਗਈ ਸੀ। ਡਰਾਈਵਰ ਤੇ ਉਸ ਦੇ ਸਾਥੀ ਸਮੇਤ ਹੋਰ ਸਵਾਰੀਆਂ ਵੀ ਬੱਸ ਤੋਂ ਉਤਰ ਗਈਆਂ। ਡਰਾਈਵਰ ਅਤੇ ਉਸ ਦੇ ਸਾਥੀ ਬੱਸ ਨੂੰ ਠੀਕ ਕਰ ਰਹੇ ਸਨ ਜਦੋਂ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਸਾਈਡ ‘ਤੇ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ।

ਦੱਸਿਆ ਜਾ ਰਿਹਾ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਪਹੁੰਚ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਬੱਸ ‘ਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ। ਇਸ ਦੌਰਾਨ ਉਥੋਂ ਲੰਘ ਰਹੇ ਹੋਰ ਵਾਹਨਾਂ ਦੇ ਚਾਲਕਾਂ ਨੇ ਪੁਲਿਸ ਨੂੰ ਫੋਨ ਕੀਤਾ ਅਤੇ ਐਂਬੂਲੈਂਸ ਬੁਲਾਈ। ਸਾਰਿਆਂ ਦੀਆਂ ਲਾਸ਼ਾਂ ਨੂੰ ਭਰਤਪੁਰ ਜ਼ਿਲਾ ਹਸਪਤਾਲ ਦੇ ਮੁਰਦਾਘਰ ‘ਚ ਰੱਖਿਆ ਗਿਆ ਹੈ। ਮਰਨ ਵਾਲਿਆਂ ਵਿੱਚ ਛੇ ਔਰਤਾਂ ਅਤੇ ਪੰਜ ਪੁਰਸ਼ ਸ਼ਾਮਲ ਹਨ। ਸਾਰੇ ਮ੍ਰਿਤਕ ਭਾਵਨਗਰ (ਗੁਜਰਾਤ) ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।

ਗੁਜਰਾਤ ਦੇ ਭਾਵਨਗਰ ਦੇ ਵਾਸੀ ਬਾਲਾ ਭਾਈ ਨੇ ਦੱਸਿਆ ਕਿ ਉਹ ਭਾਵਨਗਰ ਤੋਂ ਹਰਿਦੁਆਰ ਜਾ ਰਿਹਾ ਸੀ। ਬੱਸ ਵਿੱਚ ਅੰਬਾ ਰਾਮਬਾਈ, ਉਨ੍ਹਾਂ ਦੇ ਪਿੰਡ ਭਾਵਨਗਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਸ਼ਰਧਾਲੂਆਂ ਦੀ ਸਮੁੱਚੀ ਸੰਗਤ ਮੌਜੂਦ ਸੀ, ਜਿਸ ਵਿੱਚ 55 ਤੋਂ 57 ਮਰਦ-ਔਰਤਾਂ ਸ਼ਰਧਾਲੂ ਸਨ। ਬੱਸ ਹਾਈਵੇਅ ‘ਤੇ ਖੜੀ ਸੀ, ਕੁਝ ਯਾਤਰੀ ਉਤਰ ਚੁੱਕੇ ਸਨ। ਜਦੋਂ ਕੁਝ ਲੋਕ ਬੱਸ ਵਿੱਚ ਸੁੱਤੇ ਹੋਏ ਸਨ, ਤਾਂ ਅਚਾਨਕ ਇੱਕ ਟਰਾਲੇ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਇਹ ਬੱਸ ਨੂੰ ਪਾੜ ਕੇ ਅੱਗੇ ਨਿਕਲ ਗਈ।

Exit mobile version