ਕੈਮਰਾ ਨੇ ਫੜ੍ਹਿਆ ਕੈਮਰਾ ਚੋਰ

ਕੈਮਰਾ ਨੇ ਫੜ੍ਹਿਆ ਕੈਮਰਾ ਚੋਰ

SHARE
Camera Theif

Vancouver: ਲੋਅਰ ਮੇਨਲੈਂਡ ਦੇ ਇੱਕ ਸਟੋਰ ‘ਚੋਂ ਬਹੁਤ ਹੀ ਮਹਿੰਗਾ ਕੈਮਰਾ ਚੋਰੀ ਹੋਇਆ ਹੈ। ਜਿਸਨੂੰ ਚੋਰੀ ਕਰਨ ਵਾਲ਼ਾ ਵਿਅਕਤੀ ਸਟੋਰ ‘ਚ ਨਜ਼ਰ ਰੱਖਣ ਲਈ ਲਗਾਏ ਗਏ ਕੈਮਰੇ ‘ਚ ਕੈਦ ਹੋ ਗਿਆ।
ਚੋਰੀ 31 ਜੁਲਾਈ ਵੀਰਵਾਰ ਨੂੰ ਹੋਈ ਸੀ। ਮਾਮਲਾ 1200 ਬਲਾਕ ਈਸ਼ਟ ਕੀਥ ਰੋਡ, ਉੱਤਰੀ ਵੈਨਕੂਵਰ ਦੇ ਕੈਮਰਾ ਸਟੋਰ ਦਾ ਹੈ।
ਰਿਕਾਰਡਿੰਗ ਮੁਤਾਬਕ ਜਾਣਕਾਰੀ ਦਿੱਤੀ ਗਈ ਹੈ ਕਿ ਤਸਵੀਰ ‘ਚ ਮੌਜੂਦ ਵਿਅਕਤੀ ਕੁਝ ਸਮੇਂ ਲਈ ਸਟੋਰ ‘ਚ ਆਉਂਦਾ ਹੈ, ਸ਼ੈਲਫ ਤੋਂ ਕੈਮਰਾ ਚੁੱਕ ਕੇ ਆਪਣੀ ਜੈਕੇਟ ‘ਚ ਲੁਕੋ ਲੈਂਦਾ ਹੈ ਤੇ ਬਾਹਰ ਚਲਿਆ ਜਾਂਦਾ ਹੈ।
ਏਰੀ ਐਲੇਕਸਾ ਦਾ ਕੈਮਰਾ ਚੋਰੀ ਕੀਤਾ ਗਿਆ ਹੈ, ਜਿਸਦਾ ਸੀਰੀਅਲ ਨੰਬਰ 20685 ਹੈ। ਕੈਮਰੇ ਨਾਲ ਇਸਦਾ ਸਾਰਾ ਸਮਾਨ ਵੀ ਚੋਰੀ ਕੀਤਾ ਗਿਆ ਹੈ। ਜਿਸਦੀ ਮਾਰਕਿਟ ‘ਚ ਕੀਮਤ 70,000 ਡਾਲਰ ਯਾਨੀ 35 ਲੱਖ ਰੁਪਏ ਹੈ।
ਉੱਤਰੀ ਵੈਨਕੂਵਰ ਦੀ ਪੁਲਿਸ ਦੋਸ਼ੀ ਵਿਅਕਤੀ ਨੂੰ ਕਾਬੂ ਕਰਨ ਲਈ ਲੋਕਾਂ ਤੋਂ ਮਦਦ ਮੰਗ ਰਹੀ ਹੈ।
ਜੇਕਰ ਕਿਸੇ ਨੂੰ ਵੀ ਇਹ ਕੈਮਰਾ ਮਿਲਦਾ ਹੈ ਜਾਂ ਦੋਸ਼ੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਆਰ.ਸੀ.ਐੱਮ.ਪੀ. ਨੂੰ 604-985-1311 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Short URL:tvp http://bit.ly/2Mgc7sP

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab