Site icon TV Punjab | Punjabi News Channel

Canada ‘ਚ 2 ਪੰਜਾਬੀ ਪਾਣੀ ਚੋਰੀ ਕਰਦੇ ਕਾਬੂ

Toronto – ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 2 ਪੰਜਾਬੀਆਂ ਨੂੰ ਪਾਣੀ ਚੋਰੀ ਕਰਦਿਆਂ ਪੁਲਿਸ ਵੱਲੋ ਰੰਗੇ ਹੱਥੀਂ ਫ਼ੜਿਆ ਗਿਆ |

ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 2 ਪੰਜਾਬੀਆਂ ਨੂੰ ਪਾਣੀ ਚੋਰੀ ਕਰਦਿਆਂ ਪੁਲਿਸ ਵੱਲੋ ਰੰਗੇ ਹੱਥੀਂ ਫ਼ੜਿਆ ਗਿਆ |
ਦਰਅਸਲ ਬਰੈਮਪਟਨ ਦੇ ਕੈਲੇਡਨ ਇਲਾਕੇ ਚ 2 ਪੰਜਾਬੀਆਂ ਵੱਲੋ ਪਾਣੀ ਚੋਰੀ ਕੀਤਾ ਜਾ ਰਿਹਾ ਸੀ | ਜਾਣਕਾਰੀ ਅਨੁਸਾਰ ਇਹ ਦੋਵਾਂ ਵੱਲੋਂ ਸਰਕਰੀ ਪੰਪ ਤੋਂ ਸਰਕਾਰੀ ਅਫ਼ਸਰ ਦੇ ਰੂਪ ਵਿੱਚ ਪਾਣੀ ਚੋਰੀ ਕਰ ਰਹੇ ਸਨ | ਇਹ ਚੋਰੀ ਕਰਨ ਵਾਲਿਆਂ ਦੀ ਪਛਾਣ ਪੁਲਿਸ ਵੱਲੋ ਜਨਤਕ ਕੀਤੀ ਗਈ ਜਿਨ੍ਹਾਂ ਵਿਚ ਇੱਕ ਦਾ ਨਾਂ ਗੁਰਦੀਪ ਬੈਂਸ ਅਤੇ ਦੂਜੇ ਦਾ ਨਾਂ ਸਵਰਾਜ ਗਿੱਲ ਦੱਸਿਆ ਗਿਆ | ਇਨ੍ਹਾਂ ਦੋਵਾਂ ਨੂੰ 29 ਅਗਸਤ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ |

Exit mobile version