Site icon TV Punjab | Punjabi News Channel

ਕੈਨੇਡਾ ‘ਚ ਅੱਤਵਾਦੀ ਡੱਲਾ ਸਮੇਤ ਗੈਂਗਸਟਰ ਗੁਰਜੰਟ ਵੀ ਗ੍ਰਿਫਤਾਰ, ਅੱਜ ਹੋਵੇਗੀ ਕੋਰਟ ‘ਚ ਪੇਸ਼ੀ

ਡੈਸਕ- ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਡੱਲਾ ਨੂੰ ਕੈਨੇਡਾ ‘ਚ ਹਿਰਾਸਤ ‘ਚ ਲਏ ਜਾਉਣ ਦੀ ਖ਼ਬਰ ਦੀ ਪੁਸ਼ਟੀ ਹੋ ਗਈ ਹੈ। ਅਰਸ਼ ਡੱਲਾ ਦੇ ਨਾਲ ਉਸਦਾ ਸਾਥੀ ਗੁਰਜੰਟ ਸਿੰਘ ਉਰਫ਼ ਜੰਟਾ ਵੀ ਪੁਲਿਸ ਹਿਰਾਸਤ ‘ਚ ਹੈ। ਗੁਰਜੰਟ ਸਿੰਘ ਪੰਜਾਬ ਪੁਲਿਸ ਨੂੰ ਕਈ ਕੇਸਾਂ ‘ਚ ਲੋੜੀਂਦਾ ਹੈ। ਦੋਹਾਂ ਨੂੰ ਅੱਜ ਕੈਨੇਡਾ ਪੁਲਿਸ ਦੁਆਰਾ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਕੈਨੇਡਾ ਦੇ ਪੀਲ ਏਰੀਆ ‘ਚ ਉਕਤ ਮਾਮਲੇ ਨੂੰ ਲੈ ਕੇ ਸੁਣਵਾਈ ਹੋਵੇਗੀ।

ਮੀਡੀਆ ਰਿਪੋਰਟਾਂ ਮੁਤਾਬਕ 28 ਅਕਤੂਬਰ ਨੂੰ ਹਾਲਟਨ ‘ਚ ਹੋਏ ਸ਼ੂਟਆਊਟ ‘ਚ ਅਰਸ਼ ਡੱਲਾ ਦੀ ਬਾਂਹ ‘ਤੇ ਗੋਲੀ ਲੱਗੀ ਸੀ। ਅਰਸ਼ ਆਪਣੀ ਕਾਰ ‘ਚ ਗੁਰਜੰਟ ਨਾਲ ਸੀ। ਇਸ ਦੌਰਾਨ ਉਨ੍ਹਾਂ ਕੋਲ ਆ ਕੇ ਕਾਰ ਰੁੱਕੀ ਤੇ ਗੋਲੀਆਂ ਚਲਾਈਆਂ ਗਈਆਂ ਤੇ ਉਕਤ ਕਾਰ ਨੂੰ ਉੱਥੋਂ ਭਜਾ ਲਿਆ ਗਿਆ। ਜਾਂਚ ‘ਚ ਇਹ ਵੀ ਸਾਹਮਣੇ ਨਿਕਲ ਕੇ ਆਇਆ ਹੈ ਕਿ ਡੱਲਾ ਨੇ ਵੀ ਦੋ ਗੋਲੀਆਂ ਚਲਾਈਆਂ ਸਨ, ਜਿਸਦੇ ਕਾਰਤੂਸ ਪੁਲਿਸ ਨੇ ਬਰਾਮਦ ਕਰ ਲਏ ਹਨ।

ਗੁਰਜੰਟ ਨੇ ਅਰਸ਼ ਨੂੰ ਹਸਪਤਾਲ ਭਰਤੀ ਕਰਵਾਇਆ ਤੇ ਉੱਥੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਜਾਂਚ ‘ਚ ਅਰਸ਼ ਦੇ ਘਰ ‘ਚੋਂ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ। ਜਿਸ ਤੋਂ ਬਾਅਦ ਪੁਲਿਸ ਨੇ ਅਰਸ਼ ਡੱਲਾ ਤੇ ਗੁਰਜੰਟ ਨੂੰ ਹਿਰਾਸਤ ‘ਚ ਲੈ ਲਿਆ। ਦੋਵੇ ਤਿੰਨ ਦਿਨਾਂ ਲਈ ਪੀਲ ਪੁਲਿਸ ਦੀ ਰਿਮਾਂਡ ‘ਚ ਸਨ।

ਅਰਸ਼ ਡੱਲਾ ਦੇ ਖਾਲਿਸਤਾਨੀ ਸਮਰਥਕਾਂ ਨਾਲ ਸਬੰਧ ਦੱਸੇ ਜਾਂਦੇ ਹਨ। ਜਾਣਕਾਰੀ ਅਨੁਸਾਰ ਅਰਸ਼ ਡੱਲਾ ਕੈਨੇਡਾ ਵਿਖੇ ਗੋਲੀਆਂ ਮਾਰਕੇ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ ਦੇ ਇਸ਼ਾਰਿਆਂ ਤੇ ਕੰਮ ਕਰਿਆ ਕਰਦਾ ਸੀ। ਡੱਲਾ ਖਾਲਿਸਤਾਨੀ ਲਿਬਰੇਸ਼ਨ ਫੋਰਸ (KTF) ਲਈ ਵੀ ਕੰਮ ਕਰਦਾ ਸੀ। ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਕਾਰਨ ਭਾਰਤੀ ਖੁਫ਼ੀਆ ਏਜੰਸੀਆਂ ਉਸ ਦੀ ਭਾਲ ਕਰ ਰਹੀਆਂ ਸਨ।

ਕੌਮੀ ਜਾਂਚ ਏਜੰਸੀ (NIA) ਨੇ ਡੱਲਾ ਖਿਲਾਫ਼ ਨੋਟਿਸ ਕੱਢਿਆ ਸੀ। ਅਰਸ਼ ਡੱਲਾ ਦਾ ਨਾਮ ਪੰਜਾਬ ਵਿੱਚ ਹੋਈ ਟਾਰਗੇਟਿੰਗ ਕਿਲਿੰਗ ਦੀਆਂ ਘਟਨਾਵਾਂ ‘ਚ ਵੀ ਆਇਆ ਸੀ।

Exit mobile version