Ottawa- ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.), ਵਿਭਾਗ ਜੋ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਨੂੰ ਸੰਭਾਲਦਾ ਹੈ, ਨੇ ਹਾਲ ਹੀ ਵਿੱਚ ਇੱਕ ਨਵੀਂ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ þ| ਇਸ ਮਹੀਨੇ ਦਾ ਇਹ ਪਹਿਲਾ ਐਕਸਪ੍ਰੈੱਸ ਐਂਟਰੀ ਡਰਾਅ þ| ਇਹ ਡਰਾਅ ਸੂਬਾਈ ਨਾਮਜ਼ਦ ਪ੍ਰੋਗਰਾਮ (PNP) ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸੱਦਾ ਦੇਣ ਲਈ ਆਯੋਜਿਤ ਕੀਤਾ ਜਾਂਦਾ ਹੈ|
ਇੱਕ ਰਿਪੋਰਟ ਮੁਤਾਬਕ ਜਿਨ੍ਹਾਂ ਉਮੀਦਵਾਰਾਂ ਨੂੰ ਇਸ ਨਵੀਨਤਮ ਐਕਸਪ੍ਰੈਸ ਐਂਟਰੀ ਡਰਾਅ ਲਈ ਸੱਦਾ ਦਿੱਤਾ ਗਿਆ ਹੈ, ਉਨ੍ਹਾਂ ਕੋਲ ਕੈਨੇਡਾ ਪਰਮਾਨੈਂਟ ਰੈਜ਼ੀਡੈਂਸੀ (ਕੈਨੇਡਾ ਪੀਆਰ) ਲਈ ਪੂਰੀ ਅਰਜ਼ੀ ਜਮ੍ਹਾ ਕਰਾਉਣ ਲਈ 60 ਦਿਨ ਹਨ| ਜੇਕਰ ਸਮਾਂ ਸੀਮਾ ਲੰਘ ਜਾਂਦੀ ਹੈ ਤਾਂ ਅਰਜ਼ੀ ਵੈਧ ਨਹੀਂ ਹੋਵੇਗੀ| ਤੁਹਾਨੂੰ ਦੱਸ ਦੇਈਏ ਕਿ ਭਾਰਤੀ ਵੀ PNP ਦੇ ਤਹਿਤ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਅਰਜ਼ੀ ਦਿੰਦੇ ਹਨ, ਇਸ ਲਈ ਇਹ ਅਪਡੇਟ ਉਨ੍ਹਾਂ ਲਈ ਵੀ ਮਹੱਤਵਪੂਰਨ ਹੈ|
ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ 4 ਫਰਵਰੀ ਨੂੰ ਆਯੋਜਿਤ ਕੀਤਾ ਗਿਆ ਸੀ| PNP ਸ਼੍ਰੇਣੀ ਦੇ ਤਹਿਤ ਕੁੱਲ 455 ਉਮੀਦਵਾਰਾਂ ਨੂੰ ਬਿਨੈ ਕਰਨ ਲਈ ਸੱਦਾ ਦਿੱਤਾ ਗਿਆ ਸੀ| ਇਸ ਡਰਾਅ ਲਈ ਲੋੜੀਂਦਾ ਵਿਆਪਕ ਰੈਂਕਿੰਗ ਸਕੋਰ (3RS) 802 ਸੀ|
ਕੈਨੇਡਾ ਨੇ ਕੱਢਿਆ ਫਰਵਰੀ ਮਹੀਨੇ ਦਾ ਪਹਿਲਾ ਐਕਸਪ੍ਰੈੱਸ ਐਂਟਰੀ ਡਰਾਅ
