Site icon TV Punjab | Punjabi News Channel

ਪੰਜਾਬ ਦੀਆਂ ਜੜ੍ਹਾਂ ‘ਚ ਬੈਠੇ ਕੈਨੇਡਾ ਵਾਲੇ ਗੈਂਗਸਟਰ , ਰਾਕੇਟ ਲਾਂਚਰ ਤੋ ਲੈ ਏ.ਕੇ. 47 ਨੇ ਮਚਾਇਆ ਆਤੰਕ

FacebookTwitterWhatsAppCopy Link

ਜਲੰਧਰ- ਇਕ ਸਮਾਂ ਚ ਜਦੋਂ ਵਿਦੇਸ਼ਾਂ ਚ ਬੈਠੇ ਐੱਨ.ਆਰ.ਆਈਆਂ ਦਾ ਜ਼ਿਕਰ ਹੁੰਦਾ ਸੀ ਤਾਂ ਪੰਜਾਬ ਦੇ ਵਿੱਚ ਕਿਸੇ ਦੀ ਮਦਦ , ਪਿੰਡ ਦਾ ਵਿਕਾਸ ਜਾਂ ਕੋਈ ਇੰਡਸਟ੍ਰੀ ਲਗਾਉਣ ਦੀ ਗੱਲ ਜਾਂ ਫਿਰ ਖੇਡਾਂ ਦੀ ਹੀ ਗੱਲ ਹੁੰਦੀ ਸੀ । ਪਰ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਚ ਕੈਨੇਡਾ ਵਾਲਿਆਂ ਦੇ ਨਾਂ ਜ਼ਿਆਦਾ ਆਉਣ ਲੱਗ ਪਏ ਹਨ ।ਪੰਜਾਬ ਦਾ ਮਾਨ ਕਹਿ ਜਾਣ ਵਾਲੇ ਇਨ੍ਹਾਂ ਪੰਜਾਬੀ ਭਰਾਵਾਂ ਦੇ ਅਕਸ ਨੂੰ ਹੁਣ ਕੁੱਝ ਲੋਕ ਖਰਾਬ ਕਰਨ ਚ ਲੱਗੇ ਹੋਏ ਹਨ ।

ਇਸੇ ਸਾਲ ਮਾਰਚ ਮਹੀਨੇ ਚ ਇੰਨਰਨੇਸ਼ਨਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਕਤਲ ਕਰ ਦਿੱਤਾ ਗਿਆ । ਚਲਦੇ ਮੈਚ ਦੌਰਾਨ ਸੰਦੀਪ ਦਾ ਸਰੇਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ।ਜਾਂਚ ਹੋਈ ਤਾਂ ਪਤਾ ਚਲਿਆ ਕਿ ਕਬੱਡੀ ਆਯੋਜਕਾਂ ਦੇ ਆਪਸੀ ਵਰਚਸਪ ਦੀ ਲੜਾਈ ਦਾ ਸ਼ਿਕਾਰ ਸੰਦੀ ਨੰਗਲ ਅੰਬੀਆ ਨੂੰ ਬਨਣਾ ਪਿਆ । ਸਨਾਵਰ ਢਿੱਲੋਂ ਨਾਂ ਦੇ ਕੈਨੇਡਾ ਵਾਸੀ ਨੇ ਪੰਜਾਬ ਚ ਬੈਠੇ ਗੈਂਗਸਟਰਾਂ ਨੂੰ ਸੁਪਾਰੀ ਦੇ ਕੇ ਇਹ ਕਤਲ ਕਰਵਾਇਆ ਸੀ । ਇਸ ਕਤਲ ਤੋਂ ਬਾਅਦ ਵਿਦੇਸ਼ਾਂ ਚ ਹੋਣ ਵਾਲੇ ਕਬੱਡੀ ਮੈਚਾਂ ਦਾ ਕਾਲਾ ਸੱਚ ਸਾਹਮਨੇ ਆਇਆ ।ਕੈਨੇਡਾ ਵਾਸੀ ਸਨਾਵਰ ਢਿੱਲੋਂ ਇਸ ਕਤਲ ਲਈ ਆਪਣੇ ਆਪ ਨੂੰ ਬੇਕਸੂਰ ਦੱਸਦੇ ਹਨ ।

ਮਈ ਮਹੀਨੇ ਚ ਮੁਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦੇ ਮੁੱਖ ਦਫਤਰ ‘ਤੇ ਰਾਕੇਟ ਲਾਂਚਰ (ਆਰ.ਪੀ.ਜੀ) ਨਾਲ ਹਮਲਾ ਕਰ ਦਿੱਤਾ ਗਿਆ ।ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਹਮਲਾਵਾਰ ਪੰਜਾਬ ਦੀ ਸੁਰੱਖਿਆ ਦੀ ਪੋਲ ਖੋਲ ਗਏ । ਜਾਂਚ ਹੋਈ ਤਾਂ ਇਸ ਘਟਨਾ ਚ ਕੈਨੇਡਾ ਚ ਬੈਠੇ ਗੈਂਗਸਟਰ ਲਖਬੀਰ ਲਾਂਡਾ ਦੀ ਸ਼ਮੂਲੀਆਤ ਸਾਹਮਨੇ ਆਈ । ਲਖਬੀਰ ਪਾਕਿਸਤਾਨ ਚ ਬੈਠੇ ਅੱਤਵਾਦੀ ਰਿੰਟਾ ਦਾ ਸਹਿਯੋਗੀ ਹੈ ।ਇਕ ਵਾਰ ਫਿਰ ਪੰਜਾਬ ਚ ਹੋਈ ਵੱਡੀ ਵਾਰਦਾਤ ਚ ਕੈਨੇਡਾ ਵਾਲਿਆਂ ਦੀ ਸ਼ਮੂਲੀਅਤ ਸਾਹਮਨੇ ਆਈ ।

ਮਾਨਸਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਮਸ਼ਹੂਰ ਪੰਜਾਬ ਗਾਇਕ ਸ਼ੁਭਦੀਪ ਸਿੰਘ ਊਰਫ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਇਕ ਦਿਨ ਪਹਿਲਾਂ ਹੀ ਸਰਕਾਰ ਵਲੋਂ ਮੂਸੇਵਾਲਾ ਦੀ ਸੁਰੱਖਿਆ ਅੱਧੀ ਕਰ ਦਿੱਤੀ ਗਈ ।ਮੂਸੇਵਾਲਾ ‘ਤੇ ਏ.ਕੇ 47 ਸਮੇਤ ਹੋਰ ਮਾਰੂ ਹਥਿਆਰਾਂ ਨਾਲ ਅੰਨੈਵਾਹ ਗੋਲੀਆਂ ਚਲਾਈਆਂ ਗਈਆਂ ।ਇਸ ਕਤਲ ਕਾਂਡ ਦੇ ਤਾਰ ਵੀ ਕੈਨੇਡਾ ਨਾਲ ਜੁੜੇ ਹਨ ।ਕੈਨੇਡਾ ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਾਰੇਂਸ ਬਿਸ਼ਨੋਈ ਗੈਂਗ ਨਾਲ ਰੱਲ ਕੇ ਇਹ ਕਤਲ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ ।

ਕੁੱਲ੍ਹ ਮਿਲਾ ਕੇ ਪੰਜਾਬ ਚ ਹੋਈਆਂ ਵੱਡੀ ਵਾਰਦਾਤਾਂ ਚ ਕੈਨੇਡਾ ਕੁਨੈਕਸ਼ਨ ਸਾਹਮਨੇ ਆ ਰਿਹਾ ਹੈ । ਕੈਨੇਡਾ ਚ ਬੈਠੇ ਪੰਜਾਬੀ ਗੈਂਗਸਟਰ ਪੰਜਾਬ ਦੀ ਸ਼ਾਂਤੀ ਲਈ ਸਿਰਦਰਦ ਬਣਦੇ ਜਾ ਰਹੇ ਹਨ ।

Exit mobile version