ਕੈਨੇਡੀਅਨਸ ਨੂੰ ਖਾਸ ਭੋਜਨ ਖਾਣ ਦੇ ਸਰਕਾਰ ਵੱਲੋਂ ਨਿਰਦੇਸ਼

ਕੈਨੇਡੀਅਨਸ ਨੂੰ ਖਾਸ ਭੋਜਨ ਖਾਣ ਦੇ ਸਰਕਾਰ ਵੱਲੋਂ ਨਿਰਦੇਸ਼

SHARE

Ottawa: ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਫੂਡ ਗਾਈਡ ਇਸ ਸਮੇਂ ਦੇਸ਼ ਭਰ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਇਹ ਗਾਈਡ ਪਹਿਲਾਂ ਨਾਲੋਂ ਬਿਲਕੁਲ ਵੱਖਰੀ ਹੋਣ ਦੇ ਨਾਲ਼ ਹੀ ਕੈਨੇਡੀਅਨਸ ਨੂੰ ਫਲ਼ ਤੇ ਸਬਜ਼ੀਆਂ ਖਾਣ ‘ਤੇ ਜ਼ੋਰ ਦੇਣ ਦੇ ਨਾਲ਼ ਹੀ ਘਰ ਦਾ ਬਣਿਆ ਭੋਜਨ ਖਾਣ ਦੀ ਸਲਾਹ ਦੇ ਰਹੀ ਹੈ।


ਕੈਨੇਡਾ ਸਰਕਾਰ ਦੀ ਨਵੀਂ ਫੂਡ ਗਾਈਡ ‘ਚ ਸਭ ਤੋਂ ਜ਼ਿਆਦਾ ਮਾਤਰਾ ‘ਚ ਫਲ਼ ਤੇ ਸਬਜ਼ੀਆਂ ਨੂੰ ਰੱਖਿਆ ਗਿਆ ਹੈ ਤੇ ਨਾਲ਼ ਹੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ। ਨਵੀਂ ਫੂਡ ਗਾਈਡ 22 ਜਨਵਰੀ 2019 ਨੂੰ ਜਾਰੀ ਹੋਈ ਜੋ ਕਿ ਮੀਟ ਤੇ ਡਾਇਰੀ ਮਾਰਕਿਟ ਨੂੰ ਕੁਝ ਖਾਸ ਹਜਮ ਨਹੀਂ ਆਈ, ਕਿਉਂ ਕਿ ਇਸ ਗਾਈਡ ‘ਚ ਮੀਟ ਤੇ ਦੁੱਧ ਦੇ ਪਦਾਰਥਾਂ ਨੂੰ ਬਹੁਤ ਹੀ ਘੱਟ ਥਾਂ ਮਿਲੀ ਹੈ। ਜਿਸਤੋਂ ਬਾਅਦ ਵੀਗਨ ਲੋਕਾਂ ਨੇ ਇਸਨੂੰ ਇੱਕ ਚੰਗਾ ਸੰਕੇਤ ਵੀ ਮੰਨਿਆ ਹੈ ਤੇ ਉਨ੍ਹਾਂ ਵੱਲੋਂ ਨਵੀਂ ਫੂਡ ਗਾਈਡ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਸਿਹਤ ਮੰਤਰੀ ਕੈਨੇਡਾ ਨੇ ਲੋਕਾਂ ਨੂੰ ਤੰਦਰੁਸਤੀ ਦਾ ਧਿਆਨ ਰੱਖਣ ਲਈ ਕਿਹਾ ਹੈ ਤੇ ਸਾਰੇ ਹੀ ਕੈਨੇਡੀਅਨਸ ਨੂੰ ਵਧੀਆ ਭੋਜਨ ਖਾਣ ਦੀ ਸਲਾਹ ਦਿੱਤੀ ਹੈ।

Short URL:tvp http://bit.ly/2BadLFZ

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab