Vancouver – 18 ਮਈ 2019 ਨੂੰ ਵਾਪਰੇ ਹਾਦਸੇ ਦੇ ਸੰਬੰਧ ਦੇ ਵਿਚ ਪੰਜਾਬੀ ਨੌਜਵਾਨ ਨੂੰ ਸਜ਼ਾ ਸੁਣਾਈ ਗਈ। ਹਿੱਟ ਐਂਡ ਰਨ ਦੇ ਮਾਮਲੇ ‘ਚ ਨੂੰ 21 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਤਕਰੀਬਨ ਦੋ ਸਾਲ ਪਹਿਲਾਂ ਵਾਪਰੇ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਜਿਸ ਪੰਜਾਬੀ ਨੂੰ ਸਜ਼ਾ ਸੁਣਾਈ ਗਈ ਉਸ ਦਾ ਨਾਮ ਦਿਲਪ੍ਰੀਤ ਸੰਧੂ ਹੈ। ਇਸ ਸਮੇਂ ਹਾਦਸਾ ਵਾਪਰਿਆ ਸੀ ਉਸ ਸਮੇਂ ਸੰਧੂ ਦੀ ਉਮਰ 18 ਸਾਲ ਸੀ ਅਤੇ ਹੁਣ ਉਹ 20 ਸਾਲ ਦਾ ਹੈ। ਇਸ ਘਟਨਾ ‘ਚ ਜਿਸ ਨੌਜਵਾਨ ਦੀ ਜਾਂ ਗਈ ਉਹ ਸੌਕਰ ਦੇ ਸਟਾਰ ਖਿਡਾਰੀ ਸੀ। ਜਿਸ ਦਾ ਨਾਮ ਬਰੈਂਡਨ ਬਾਸੀ ਹੈ। ਸਜ਼ਾ ਦੇ ਨਾਲ ਨਾਲ ਸੰਧੂ ਨੂੰ ਤਿੰਨ ਸਾਲ ਤੱਕ ਗੱਡੀ ਚਲਾਉਣ ਦੀ ਮਨਾਹੀ ਹੋਵੇਗੀ।
ਦੱਸਦਈਏ ਕਿ ਹਾਦਸਾ 18 ਮਈ 2019 ਨੂੰ ਸਵੇਰੇ 12:30 ਵਜੇ ਦੇ ਕਰੀਬ ਸਰੀ ਦੀ 78 ਐਵੇਨਿਊ ਅਤੇ 122 ਸਟਰੀਟ ‘ਤੇ ਵਾਪਰਿਆ ਸੀ ਜਿਥੇ ਜੀਪ ਹਾਦਸਾਗ੍ਰਸਤ ਹੋ ਗਈ ਸੀ। ਇਸ ਦੌਰਾਨ ਜੀਪ ਵਿੱਚ ਛੇ ਲੋਕ ਸਵਾਰ ਸਨ। ਘਟਨਾ ਤੋਂ ਬਾਅਦ ਤਿੰਨ ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਸੀ। ਸੰਧੂ ‘ਤੇ ਸ਼ੁਰੂਆਤੀ ਸਮੇਂ ਅੱਠ ਚਾਰਜ ਲਗਾਏ ਗਏ ਸਨ।
ਹੁਣ ਸਰੀ ਦੇ ਵੀਹ ਸਾਲਾ ਨੌਜਵਾਨ ਦਿਲਪ੍ਰੀਤ ਸੰਧੂ ਨੂੰ ਸੜਕ ਹਾਦਸੇ ‘ਚ ਹੋਈਆਂ ਮੌਤਾਂ ਦਾ ਜ਼ਿੰਮੇਵਾਰ ਮੰਨ ਕੇ ਸਰੀ ਦੀ ਅਦਾਲਤ ਨੇ 21 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦਿਲਪ੍ਰੀਤ ਨੇ ਆਪਣਾ ਗੁਨਾਹ ਕਬੂਲ ਲਿਆ ਸੀ।