Vancouver – ਕੈਨੇਡਾ ਵੱਲੋਂ ਬੱਚਿਆਂ ਵਾਸਤੇ ਕੋਰੋਨਾ ਟੀਕੇ ਨੂੰ ਮਨਜ਼ੂਰ ਕੀਤਾ ਗਿਆ। ਇਸ ਤੋਂ ਬਾਅਦ ਕੈਨੇਡਾ ‘ਚ ਜਲਦ ਟੀਕੇ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਬਾਰੇ ਹੁਣ ਓਂਟਾਰੀਓ ਤੋਂ ਵੀ ਜਾਣਕਾਰੀ ਸਾਹਮਣੇ ਆਈ। ਉਨਟੇਰਿਉ ਸੂਬਾ ਸਰਕਾਰ ਨੇ ਐਲਾਨ ਕੀਤਾ ਕਿ ਸੂਬੇ ‘ਚ 23 ਨਵੰਬਰ ਤੋਂ, 5 ਤੋਂ 11 ਸਾਲ ਦੇ ਬੱਚਿਆਂ ਦੀ ਕੋਵਿਡ ਵੈਕਸੀਨੇਸ਼ਨ ਵਾਸਤੇ ਬੁਕਿੰਗ ਸ਼ੁਰੂ ਕੀਤੀ ਜਾ ਰਹੀ ਹੈ।ਇੱਥੇ ਸਵੇਰੇ ਅੱਠ ਵਜੇ ਤੋਂ ਬੁਕਿੰਗ ਸ਼ੁਰੂ ਹੋ ਜਾਵੇਗੀ। ਹੁਣ ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਵਾਸਤੇ ਟੀਕਾ ਬੁਕ ਕਰਵਾਉਣਾ ਚਾਹੁੰਦੇ ਹਨ ਉਹ ਕੋਵਿਡ ਵੈਕਸੀਨੇਸ਼ਨ ਪੋਰਟਲ , ਪਬਲਿਕ ਹੈਲਥ ਯੂਨੀਟਸ ਦੇ ਬੁਕਿੰਗ ਸਿਸਟਮ ਅਤੇ ਫ਼ਾਰਮੇਸੀਆਂ ਰਾਹੀਂ, ਬੱਚਿਆਂ ਦੇ ਟੀਕਾਕਰਨ ਲਈ ਬੁਕਿੰਗ ਕਰਵਾ ਸਕਦੇ ਹਨ ।ਜਾਣਕਾਰੀ ਮੁਤਾਬਿਕ ਉਨਟੇਰਿਉ ਵਿਚ ਇਸ ਉਮਰ ਵਰਗ ਦੇ ਤਕਰੀਬਨ 10 ਲੱਖ ਬੱਚੇ ਵੈਕਸੀਨੇਸ਼ਨ ਦੇ ਯੋਗ ਹੋਣਗੇ। ਵੈਕਸੀਨ ਬੁੱਕ ਕਰਵਾਉਣ ਲਈ, ਬੱਚੇ ਦਾ ਜਨਮ ਘੱਟੋ ਘੱਟ 2016 ਦਾ ਹੋਣਾ ਅਤੇ ਉਸ ਬੱਚੇ ਦਾ 2021 ਦੇ ਅੰਤ ਤੱਕ ਪੰਜ ਸਾਲ ਦੀ ਉਮਰ ਦਾ ਹੋਣਾ ਜ਼ਰੂਰੀ ਹੈ। ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਦਾ ਕਹਿਣਾ ਹੈ ਕਿ, ਸਾਨੂੰ ਉਮੀਦ ਹੈ ਕਿ ਅਸੀਂ ਆਉਂਦੇ ਵੀਰਵਾਰ ਤੋਂ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰ ਦੇਵਾਂਗੇ।ਉਨਟਾਰੀਓ ‘ਚ ਹੁਣ ਜੋ ਕੋਰੋਨਾ ਦੇ ਮਾਮਲੇ ਸਾਹਮਣੇ ਆਉਂਦੇ ਹਨ ਉਨ੍ਹਾਂ ‘ਚ ਕਈ ਕੇਸ ਬੱਚਿਆਂ ਨਾਲ ਜੁੜੇ ਹਨ। ਇਨ੍ਹਾਂ ਕੇਸਾਂ ਦੀ ਗਿਣਤੀ ਇੱਕ-ਤਿਹਾਈ ਦੱਸੀ ਗਈ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਐਡਵਾਇਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ (NACI) ਦੀ ਸਿਫ਼ਾਰਸ਼ਾਂ ਮੁਤਾਬਕ, ਬੱਚਿਆਂ ਦੀਆਂ ਦੋਵੇਂ ਡੋਜ਼ਾਂ ਦਰਮਿਆਨ 8 ਹਫ਼ਤੇ ਦਾ ਸਮਾਂ ਦੱਸਿਆ ਗਿਆ ਹੈ।