Site icon TV Punjab | Punjabi News Channel

ਕੈਨੇਡਾ ‘ਚ ਪਾਰਟੀ ਕਰਕੇ ਘਰ ਪਰਤੇ ਪੰਜਾਬੀ ਵਿਦਿਆਰਥੀ ਦੀ ਸਾਥੀ ਸਮੇਤ ਮੌ.ਤ

ਡੈਸਕ- ਲੁਧਿਆਣਾ ਜ਼ਿਲ੍ਹੇ ਦੇ ਪਿੰਡ ਡਾਂਗੋ ਦੇ 21 ਸਾਲਾ ਨੌਜਵਾਨ ਦੀ ਕੈਨੇਡਾ ਵਿਚ ਮੌਤ ਹੋ ਗਈ ਹੈ। ਇੰਦਰਾਜ਼ ਸਿੰਘ ਇੱਕ ਸਾਲ ਪਹਿਲਾਂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੜ੍ਹਾਈ ਅਤੇ ਕੰਮ ਕਾਰ ਲਈ ਗਿਆ ਸੀ।

ਪਰਿਵਾਰ ਨੇ 22 ਲੱਖ ਰਪਏ ਕਰਜ਼ਾ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆ ਸੀ, ਪਰ ਕੈਨੇਡਾ ਵਿੱਚ ਦੇਰ ਰਾਤ ਉਸ ਦੀ ਮੌਤ ਹੋ ਗਈ। ਅਚਾਨਕ ਤਬੀਅਤ ਖਰਾਬ ਹੋਣ ਕਰਕੇ ਉਸ ਦੀ ਮੌਤ ਦੀ ਖ਼ਬਰ ਆਈ ਹੈ। ਹਾਲੇ ਦੋ ਸਾਲ ਪਹਿਲਾਂ ਹੀ ਮ੍ਰਿਤਕ ਦੇ ਚਾਚੇ ਦੀ ਮੌਤ ਕੋਰੋਨਾ ਕਾਲ ਵਿੱਚ ਹੋ ਗਈ ਸੀ। ਉਸ ਝਟਕੇ ਤੋਂ ਪਰਿਵਾਰ ਹਾਲੇ ਸੰਭਲਿਆ ਹੀ ਨਹੀਂ ਸੀ ਕਿ ਇਹ ਭਾਣਾ ਵਰਤ ਗਿਆ।

ਮ੍ਰਿਤਕ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਥੇ ਦੋ ਨੌਜਵਾਨਾਂ ਦੀ ਮੌਤ ਹੋਈ ਹੈ। ਜਿਨ੍ਹਾਂ ਵਿੱਚੋਂ ਉਹਨਾਂ ਦਾ ਇੱਕ ਪੁੱਤ ਸੀ, ਉਨ੍ਹਾਂ ਕਿਹਾ ਕਿ ਇਹ ਇਕੱਠੇ ਹੀ ਕਿਸੇ ਪਾਰਟੀ ਵਿੱਚ ਸਨ ਅਤੇ ਇਕੱਠੇ ਹੀ ਰਾਤ ਸੁੱਤੇ ਸਨ, ਪਰ ਸਵੇਰੇ ਉਠੇ ਨਹੀਂ ਸੀ। ਦੋਵੇਂ ਡਰਾਇਵਰੀ ਕਰਦੇ ਸਨ। ਸਵੇਰੇ ਦੋਵੇਂ ਬੈੱਡ ਉਤੇ ਆਕੜੇ ਪਏ ਸਨ।

Exit mobile version