Site icon TV Punjab | Punjabi News Channel

Canada High Commission ਨੇ Visa ਸਬੰਧੀ ਸਾਂਝੀ ਕੀਤੀ ਜਾਣਕਾਰੀ

Ottawa – ਕੈਨੇਡਾ ਹਾਈ ਕਮੀਸ਼ਨ ਵੱਲੋਂ ਵੀਜ਼ਾ ਸੰਬੰਧੀ ਜਾਣਕਾਰੀ ਦਿੱਤੀ ਗਈ। ਹਾਈ ਕਮੀਸ਼ਨ ਵੱਲੋਂ ਟਵੀਟ ਕੀਤਾ ਗਿਆ ਜਿੱਥੇ ਉਨ੍ਹਾਂ ਦੱਸਿਆ ਹੈ ਕਿ ਕੌਣ ਬਾਇਓਮੈਟ੍ਰਿਕ ਅਪਾਇੰਟਮੈਂਟ ਲੈ ਸਕਦੇ ਹਨ। ਜਾਣਕਾਰੀ ਦੇ ਮੁਤਾਬਕ ਸਾਰੇ ਵੀਜ਼ਾ ਬਿਨੈਕਾਰ ਬਾਇਓਮੈਟ੍ਰਿਕ ਅਪਾਇੰਟਮੈਂਟ ਬੂੱਕ ਕਰ ਸਕਦੇ ਹਨ। ਕੈਨੇਡਾ ਹਾਈ ਕਮੀਸ਼ਨ ਵੱਲੋਂ ਬਕਾਇਆ ਬਾਇਓਮੈਟ੍ਰਿਕਸ ਵਾਲੇ ਸਾਰੇ ਵੀਜ਼ਾ ਬਿਨੈਕਾਰਾਂ ਲਈ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਲਿਖਿਆ, ਜੇ ਤੁਹਾਡੇ ਕੋਲ 28 ਜੂਨ, 2021 ਤੱਕ ਬਾਇਓਮੈਟ੍ਰਿਕਸ ਇੰਸਟ੍ਰਕਸ਼ਨ ਲੈਟਰ (ਬੀ.ਆਈ.ਐਲ.) ਹੈ, ਤਾਂ ਤੁਸੀਂ VAC ਵੈਬਸਾਈਟ ਤੇ ਆਨਲਾਈਨ ਬੁਕਿੰਗ ਟੂਲ ਦੀ ਵਰਤੋਂ ਕਰਕੇ ਭਾਰਤ ਵਿੱਚ VAC ਵਿਖੇ ਆਪਣੀ ਬਾਇਓਮੈਟ੍ਰਿਕਸ ਅਪੌਇੰਟਮੈਂਟ ਬੁੱਕ ਕਰਵਾ ਸਕਦੇ ਹੋ। ਇਸ ਦੇ ਵਿੱਚ ਸਪਾਉਸ ਤੇ ਵਿਜ਼ਿਟਰ ਵੀਜ਼ਾ ਵਾਲੇ ਵੀ ਸ਼ਾਮਿਲ ਹਨ। ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਹੈ ਕਿ ਚਾਹੇ ਤੁਹਾਡੀ BIL ਦੀ ਮਿਆਦ ਖਤਮ ਹੋ ਗਈ ਹੈ, ਫਿਰ ਵੀ ਤੁਸੀਂ ਆਪਣੀ ਬਾਇਓਮੈਟ੍ਰਿਕਸ ਅਪੌਇੰਟਮੈਂਟ ਬੁੱਕ ਕਰ ਸਕਦੇ ਹੋ|

Exit mobile version