ਕੈਨੇਡਾ ਦਾ ਅਮਰੀਕਾ ਨੂੰ ਕਰਾਰਾ ਜਵਾਬ

ਕੈਨੇਡਾ ਦਾ ਅਮਰੀਕਾ ਨੂੰ ਕਰਾਰਾ ਜਵਾਬ

SHARE
Chrystia Freeland,Minister of Foreign Affairs of Canada, Left: Navdeep Bains,Minister of Innovation, Science and Economic Development, Right: Patty Hajdu, Labour Minister, Location: Hamilton steel factory, Friday, 29 July 2018

Ottawa: ਕੇਂਦਰ ਸਰਕਾਰ ਨੇ ਅਮਰੀਕਾ ਤੋਂ ਆਉਣ ਵਾਲੇ ਸਮਾਨ ਦੀ ਸੂਚੀ ਸਮੇਤ ਉਸ ’ਤੇ ਟੈਕਸ ਦਾ ਐਲਾਨ ਕਰ ਦਿੱਤਾ ਹੈ। ਇਸਦੇ ਨਾਲ ਹੀ ਸਟੀਲ ਸਮੇਤ ਐਲੁਮੀਨੀਅਮ ਦੇ ਕਾਰੋਬਾਰ ਨੂੰ ਬਚਾਉਣ ਲਈ 2 ਬੀਲੀਅਨ ਡਾਲਰ ਦੀ ਮਦਦ ਦਾ ਐਲਾਨ ਵੀ ਕੀਤਾ ਹੈ, ਤਾਂ ਕਿ ਇਸ ਕਾਰੋਬਾਰ ’ਚ ਅਮਰੀਕਾ ਵੱਲੋਂ ਲਗਾਏ ਗਏ ਟੈਕਸ ਮਗਰੋਂ ਕਾਮਿਆਂ ਦਾ ਰੋਜ਼ਗਾਰ ਜਾਰੀ ਰਹੇ। ਕੈਨੇਡਾ ਨੇ ਵਪਾਰਕ ਜੰਗ ਦਰਮਿਆਨ ਇਸ ਐਲਾਨ ਰਾਹੀਂ ਅਮਰੀਕਾ ਨੂੰ ਜਵਾਬ ਦਿੱਤਾ ਹੈ।
ਵਿਦੇਸ਼ ਮੰਤਰੀ ਕਰਿਸਟੀਆ ਫਰੀਲੈਂਡ ਨੇ ਸੂਚੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਮਰੀਕਾ ਦੇ ਸਮਾਨ ’ਤੇ 16.6 ਬੀਲੀਅਨ ਡਾਲਰ ਤੱਕ ਟੈਕਸ ਲੱਗੇਗਾ। ਹੈਮਿਲਟਨ ਸਟੀਲ ਫੈਕਟਰੀ ’ਚ ਇਹ ਐਲਾਨ ਕੀਤਾ ਗਿਆ ਹੈ। ਟੈਕਸ ਲੱਗਣ ਵਾਲੀਆਂ ਵਸਤਾਂ ’ਚ ਖਾਣ-ਪੀਣ ਦੇ ਸਮਾਨ ਤੋਂ ਲੈ ਕੇ ਹਰ ਰੋਜ਼ ਵਰਤੋਂ ’ਚ ਆਉਣ ਵਾਲਾ ਸਮਾਨ ਵੀ ਸ਼ਾਮਲ ਹੈ।
1 ਜੁਲਾਈ ਯਾਨੀ ਇਸੇ ਐਤਵਾਰ ਤੋਂ ਟੈਕਸ ਲੱਗਣਾ ਸ਼ੁਰੂ ਹੋ ਜਾਵੇਗਾ।

Ministers met workers of factory

ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਦਾ ਟੈਕਸ ਬਾਰੇ ਲਿਆ ਗਿਆ ਫ਼ੈਸਲਾ ਬਦਲਿਆ ਨਹੀਂ ਜਾਵੇਗਾ। ਕੈਨੇਡਾ ਸਰਕਾਰ ਦੇ ਮੰਤਰੀਆਂ ਨੇ ਇਸ ਮੌਕੇ ਭਰੋਸਾ ਦਿਵਾਇਆ ਕਿ ਅਮਰੀਕਾ ਵੱਲੋਂ ਲਗਾਏ ਗਏ ਟੈਕਸ ਤੋਂ ਬਾਅਦ ਪ੍ਰਭਾਵਤ ਹੋਈਆਂ ਕੰਪਨੀਆਂ ਦੀ ਉਹ ਮਦਦ ਕਰਨਗੇ, ਤੇ ਯਕੀਨੀ ਬਣਾਇਆ ਜਾਵੇਗਾ ਕਿ ਇਸਦਾ ਕਾਮਿਆਂ ’ਤੇ ਕੋਈ ਅਸਰ ਨਾ ਹੋਵੇ। ਇਹ ਐਲਾਨ ਟਰੰਪ ਦੇ ਉਸ ਫ਼ੈਸਲੇ ਦੇ ਜਵਾਬ ਵਜੋਂ ਲਿਆ ਗਿਆ ਹੈ, ਜਦੋਂ ਰਾਸ਼ਟਰਪਤੀ ਟਰੰਪ ਨੇ ਕੈਨੇਡੀਅਨ ਸਟੀਲ ’ਤੇ 25 ਫ਼ੀਸਦ ਤੇ ਐਲੁਮੀਨੀਅਮ ’ਤੇ 10 ਫ਼ੀਸਦ ਟੈਕਸ ਦਾ ਐਲਾਨ ਕਰ ਦਿੱਤਾ ਸੀ। ਜਿਸਦਾ ਕਾਰਨ ਦੇਸ਼ ਦੀ ਸੁਰੱਖਿਆ ਦੱਸਿਆ ਗਿਆ। ਜਿਸਦਾ ਸਟੀਲ ਤੇ ਐਲੁਮੀਨੀਅਮ ਨਾਲ ਡੀਲ ਕਰਦੀਆਂ ਕੈਨੇਡਾ ਦੀਆਂ ਕੰਪਨੀਆਂ ਨੂੰ ਵੱਡਾ ਨੁਕਸਾਨ ਹੋਇਆ।
ਜਿਕਰਯੋਗ ਹੈ ਕਿ 2017 ’ਚ ਕੈਨੇਡਾ ਦੀ ਸਟੀਲ ਇੰਡਸਟਰੀ ਨੇ 23,000 ਤੋਂ ਵੱਧ ਕਾਮਿਆਂ ਨੂੰ ਰੋਜ਼ਗਾਰ ਦਿੱਤਾ ਹੈ।

Short URL:tvp http://bit.ly/2Nbx7P3

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab