ਕੈਨੇਡਾ ਦੇ ਆਡੀਟਰ ਜਰਨਲ ਦਾ ਦੇਹਾਂਤ

ਕੈਨੇਡਾ ਦੇ ਆਡੀਟਰ ਜਰਨਲ ਦਾ ਦੇਹਾਂਤ

SHARE

Ottawa: ਕੈਨੇਡਾ ਦੇ ਆਡੀਟਰ ਜਰਨਲ ਦਾ ਦੇਹਾਂਤ ਹੋ ਗਿਆ ਹੈ। ਮਾਈਕਲ ਫਰਗਿਊਸਨ ਦੀ 60 ਸਾਲ ਦੀ ਉਮਰ ‘ਚ ਮੌਤ ਹੋਈ ਹੈ।
ਪਿਛਲੇ ਨਵੰਬਰ ਤੋਂ ਮਾਈਕਲ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਸੀ।


ਆਡੀਟਰ ਜਰਨਲ ਦਫ਼ਤਰ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ। ਮਾਈਕਲ ਨੇ ਓਟਵਾ ‘ਚ ਆਪਣੇ ਪਰਿਵਾਰ ਦੀ ਮੌਜੂਦਗੀ ‘ਚ ਦਮ ਤੋੜਿਆ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਡੀਟਰ ਜਰਨਲ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


2018 ਦੀਆਂ ਗਰਮੀਆਂ ਦੌਰਾਨ ਰਿਪੋਰਟ ਦੇਣ ਲਈ ਮਾਈਕਲ ਨੇ ਮੀਡੀਆ ਅੱਗੇ ਆਉਣ ਤੋਂ ਵੀ ਇਨਕਾਰ ਕੀਤਾ ਸੀ, ਉਸ ਸਮੇਂ ਵੀ ਇਹੋ ਕਿਹਾ ਗਿਆ ਸੀ ਕਿ ਮਾਈਕਲ ਦੀ ਤਬੀਅਤ ਠੀਕ ਨਹੀਂ ਹੈ।
ਮਾਈਕਲ ਨੂੰ ਕੈਨੇਡਾ ਦੇ ਆਡੀਟਰ ਜਰਨਲ ਦਾ ਅਹੁਦਾ 2011 ‘ਚ ਮਿਿਲਆ ਸੀ ਜਿਸਦਾ ਕਾਰਜਕਾਲ 2021 ‘ਚ ਖਤਮ ਹੋਣਾ ਸੀ।

Short URL:tvp http://bit.ly/2BbgXRB

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab