ਸਕਾਲਰਸ਼ਿਪ ਘੁਟਾਲੇ ਕਾਰਨ ਮੁਸ਼ਕਿਲਾਂ ‘ਚ ਘਿਰੀ ਕੈਪਟਨ ਸਰਕਾਰ ‘ਤੇ ਇੱਕ ਹੋਰ ਘਪਲੇ ਦੇ ਆਰੋਪ ਸਾਹਮਣੇ ਆਏ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਰਕਾਰ ‘ਤੇ ਕੋਵਿਡ ਕਿੱਟਾਂ ਦੀ ਖਰੀਦ 1700 ਰੁਪਏ ਦੇ ਹਿਸਾਬ ਨਾਲ ਕਰਨ ਦਾ ਇਲਜ਼ਾਮ ਲਗਾਇਆ ਹੈ। ਅਰੋੜਾ ਮੁਤਾਬਕ ਇਸ ਤੋਂ ਵਧੀਆ ਕੰਪਨੀ ਦੀ ਕਿੱਟ ਮਹਿਜ 943 ਰੁਪਏ ‘ਚ ਬਾਜ਼ਾਰ ‘ਚ ਉਪਲਬਧ ਹੈ। ਉਧਰ ਅਕਾਲੀ ਦਲ ਤੇ ਭਾਜਪਾ ਦੇ ਆਗੂਆਂ ਨੇ ਵੀ ਅਮਨ ਅਰੋੜਾ ਦੇ ਬਿਆਨ ਦਾ ਸਮਰਥਨ ਕਰਦਿਆਂ ਕੈਪਟਨ ‘ਤੇ ਨਿਸ਼ਾਨੇ ਕੱਸਣੇ ਸ਼ੁਰੂ ਕਰ ਦਿੱਤੇ ਹਨ।
ਹੁਣ ਇੱਕ ਹੋਰ ਘੁਟਾਲੇ ‘ਚ ਫ਼ਸੀ ਕੈਪਟਨ ਸਰਕਾਰ, ਵਿਰੋਧੀਆਂ ਨੇ ਲਗਾਏ ਸੰਗੀਨ ਆਰੋਪ
