ਇਸ ਡਾਕਟਰ ਤੋਂ ਜਾਣੋ ਕੋਰੋਨਾ ਦੀਆਂ ਅਫਵਾਹਾਂ ਦਾ ਸੱਚ, ਕੈਪਟਨ ਨੇ ਵੀ ਸ਼ੇਅਰ ਕੀਤੀ ਵੀਡੀਓ

Share News:

ਕੋਰੋਨਾ ਬਾਰੇ ਲਗਾਤਾਰ ਫੈਲ ਰਹੀਆਂ ਅਫਵਾਹਾਂ ਤੋਂ ਬਾਅਦ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਸ ਕਰਕੇ ਸਿਹਤ ਵਿਭਾਗ ਦੀਆਂ ਟੀਮਾਂ ਦੇ ਆਪਣੇ ਪਿੰਡਾਂ ‘ਚ ਦਾਖਲੇ ‘ਤੇ ਰੋਕ ਲਗਾ ਦਿੱਤੀ ਸੀ। ਪਰ ਹੁਣ ਲੋਕਾਂ ਨੂੰ ਅਫਵਾਹਾਂ ਤੋਂ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਖੁਦ ਅੱਗੇ ਆਏ ਹਨ। ਕੈਪਟਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਡਾਕਟਰ ਕੇ.ਕੇ. ਤਲਵਾਰ ਦਾ ਵੀਡੀਓ ਸ਼ੇਅਰ ਕੀਤਾ ਹੈ, ਜੋ ਲੋਕਾਂ ਨੂੰ ਜਾਗਰੂਕ ਕਰਨ ਵਿਚ ਮਹਤਵਪੂਰਣ ਭੂਮਿਕਾ ਨਿਭਾਅ ਰਹੇ ਹਨ।

leave a reply