Site icon TV Punjab | Punjabi News Channel

ਭਾਜਪਾ ‘ਚ ਸ਼ਾਮਿਲ ਹੋਏ ਕੈਪਟਨ ਅਮਰਿੰਦਰ, ਪੰਜਾਬ ਲੋਕ ਕਾਂਗਰਸ ਦਾ ਵੀ ਕੀਤਾ ਰਲੇਵਾਂ

ਨਵੀਂ ਦਿੱਲੀ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਂਪਣੀ ਨਵ ਜਣਮੀ ਪੰਜਾਬ ਲੋਕ ਕਾਂਗਰਸ ਪਾਰਟੀ ਸਮੇਤ ਭਾਜਪਾ ਦੇ ਬੇੜੇ ਚ ਸਵਾਰ ਹੋ ਗਏ ਹਨ ।ਕੈਪਟਨ ਦੇ ਬੇਟੇ ਰਣਇੰਦਰ ਸਿੰਘ ,ਬੇਟੀ ਜੈਇੰਦਰ ਕੌਰ,ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ,ਸਾਬਕਾ ਸਾਂਸਦ ਅਮਰੀਕ ਸਿੰਘ ਆਲੀਵਾਲ ਅਤੇ ਕੇਵਲ ਸਿੰਘ ਨੇ ਵੀ ਕੈਪਟਨ ਦੇ ਨਾਲ ਭਾਜਪਾ ਦਾ ਕਮਲ ਫੜਿਆ ਹੈ । ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਨਰਿੰਦਰ ਤੋਮਰ,ਕੇਂਦਰੀ ਮੰਤਰੀ ਕਿਰਿਨ ਰਿਜਿਜੂ ਨੇ ਸਾਰਿਆਂ ਦਾ ਪਾਰਟੀ ਚ ਸਵਾਗਤ ਕੀਤਾ ।ਇਸ ਦੌਰਾਨ ਮੰਚ ‘ਤੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਨੇਤਾ ਸੁਨੀਲ ਜਾਖੜ ਵੀ ਮੌਜੂਦ ਸਨ ।

ਕੈਪਟਨ ਨੂੰ ਪਾਰਟੀ ਚ ਸ਼ਾਮਿਲ ਕਰ ਆਪਣੇ ਸੰਬੋਧਨ ਦੌਰਾਨ ਤੋਮਰ ਨੇ ਕੈਪਟਨ ਨੂੰ ਭਾਜਪਾ ਦੀ ਸੋਣ ਵਾਲੀ ਰਾਸ਼ਟਰਵਾਦੀ ਨੇਤਾ ਦੱਸਿਆ । ਉਨ੍ਹਾਂ ਕਿਹਾ ਕਿ ਕਾਂਗਰਸ ਚ ਰਹਿੰਦਿਆਂ ਹੋਇਆਂ ਵੀ ਕੈਪਟਨ ਦੀ ਸੋਚ ਭਾਜਪਾ ਨਾਲ ਰਲਦੀ ਸੀ ।ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖ ਸਮਾਜ ਨੂੰ ਨਾਲ ਲੈ ਕੇ ਚੱਲਣ ਵਾਲੇ ਨੇਤਾ ਹਨ ।ਬਾਰਡਰ ਸੂਬਾ ਹੋਣ ਕਾਰਣ ਪੰਜਾਬ ਨਾਲ ਕੇਂਦਰ ਸਰਕਾਰ ਵਲੋਂ ਖਾਸ ਰਾਬਤਾ ਕਾਇਮ ਕੀਤਾ ਜਾਂਦਾ ਰਿਹਾ ਹੈ । ਕੇਂਦਰੀ ਖੇਤੀਬਾੜੀ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਚ ਸਵਾਗਤ ਕਰ ਖੁਸ਼ੀ ਦਾ ਪ੍ਰਕਟਾਵਾ ਕੀਤਾ ਹੈ ।

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਚ ਆਪਣੇ ਸੀਨੀਅਰ ਨੇਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਹਮੇਸ਼ਾ ਤੋਂ ਰਾਸ਼ਟਰਵਾਦੀ ਸੋਚ ਰਹੀ ਹੈ ।ਭਾਜਪਾ ਹੀ ਦੇਸ਼ ਦੀ ਸੇਵਾ ਅਤੇ ਸੁਰੱਖਿਆ ਕਰ ਸਕਦੀ ਹੈ । ਪੰਜਾਬ ਵਰਗੇ ਬਾਰਡਰ ਸੂਬੇ ਨੂੰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸਹੀ ਢੰਗ ਨਾਲ ਚਲਾ ਸਕਦੀ ਹੈ ।ਕੈਪਟਨ ਨੇ ਬਾਜਪਾ ਦਾ ਗੜ੍ਹ ਮਜ਼ਬੁਤ ਕਰਦਿਆਂ ਆਪਣੇ ਨਾਲ ਹਰਜਿੰਦਰ ਸਿੰਘ ਸਾਬਕਾ ਵਿਧਾਇਕ,ਪੇ੍ਰਮ ਮਿੱਤਲ ਸਾਬਕਾ ਵਿਧਾਇਕ,ਨਿਰਵਾਣ ਸਿੰਘ,ਸ਼੍ਰੀਮਤੀ ਹਰਚੰਦ ਕੌਰ ਸਾਬਕਾ ਵਿਧਾਇਕ,ਸ਼੍ਰੀਮਤੀ ਕਮਲਦੀਪ ਸੈਣੀ,ਜਤਿਨ ਸਿੰਘ ਅਤੇ ਸ਼੍ਰੀਮਤੀ ਰਚਨਾ ਸਿੰਘ ਨੂੰ ਵੀ ਭਾਜਪਾ ਚ ਸ਼ਾਮਿਲ ਕਰਵਾਈਆ ਹੈ ।

Exit mobile version