ਸੇਲੀਨਾ ਸੀਜ਼ਰ ਨੇ ਦਿੱਤਾ ਅਸਤੀਫ਼ਾ

ਸੇਲੀਨਾ ਸੀਜ਼ਰ ਨੇ ਦਿੱਤਾ ਅਸਤੀਫ਼ਾ

2019 'ਚ ਚੋਣਾਂ ਨਾ ਲੜਨ ਲਈ ਸੇਲੀਨਾ ਪਹਿਲਾਂ ਹੀ ਕਰ ਚੁੱਕੀ ਹੈ ਐਲਾਨ

SHARE

Ottawa: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਹੋਰ ਟੀਮ ਮੈਂਬਰ ਨੇ ਸਾਥ ਛੱਡ ਦਿੱਤਾ ਹੈ।
ਦੋ ਹਾਈ-ਪ੍ਰੋਫਾਈਲ ਅਹੁਦਿਆਂ ਤੋਂ ਔਰਤਾਂ ਵੱਲੋਂ ਪਿਛਲੇ ਮਹੀਨੇ ਅਸਤੀਫ਼ੇ ਦਿੱਤੇ ਜਾਣ ਤੋਂ ਬਾਅਦ ਜਸਟਿਨ ਟਰੂਡੋ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਵਿਟਬੀ ਤੋਂ ਐੱਮਪੀ ਸੇਲੀਨਾ ਸੀਜ਼ਰ ਨੇ ਲਿਬਰਲ ਕੌਕਸ ਤੋਂ ਅਸਤੀਫਾ ਦੇ ਦਿੱਤਾ ਹੈ। ਜੋ ਕਿ ਅਗਲੇ ਪਾਰਲੀਮੈਂਟ ਸੈਸ਼ਨਾਂ ‘ਚ ਅਜ਼ਾਦ ਤੌਰ ‘ਤੇ ਆਵੇਗੀ।
ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਹੀ ਦਫਤਰ ਤੋਂ ਜਾਣਕਾਰੀ ਦਿੱਤੀ ਗਈ ਹੈ ਕਿ ਸੇਲੀਨਾ ਸੀਜ਼ਰ ਨੇ ਅਜ਼ਾਦ ਤੌਰ ‘ਤੇ ਪਾਰਲੀਮੈਂਟ ‘ਚ ਆਉਣ ਦਾ ਫੈਸਲਾ ਕੀਤਾ ਹੈ।
ਜਿਸ ਤੋਂ ਬਾਅਦ ਜਸਟਿਨ ਟਰੂਡੋ ਨੇ ਸੇਲੀਨਾ ਦੀਆਂ ਸੇਵਾਵਾਂ ਲਈ ਉਸਦਾ ਧੰਨਵਾਦ ਕੀਤਾ।
ਸੀਜ਼ਰ 2015 ‘ਚ ਪਹਿਲੀ ਵਾਰ ਐੱਮਪੀ ਬਣੀ ਸੀ ਜਿਸਨੇ ਇਸੇ ਸਾਲ ਪਹਿਲਾਂ ਹੀ ਇਹ ਐਲਾਨ ਵੀ ਕਰ ਦਿੱਤਾ ਸੀ ਕਿ ਉਹ 2019 ਦੀਆਂ ਚੋਣਾਂ ‘ਚ ਐੱਮਪੀ ਵਜੋਂ ਉਮੀਦਵਾਰੀ ਨਹੀਂ ਲਵੇਗੀ।

Celina Caesar-Chavannes, Resigned from Liberal Caucus

ਸੀਜ਼ਰ ਨੇ ਉਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਕਿ ਉਸਦਾ ਫੈਸਲਾ ਐੱਸ.ਐੱਨ.ਸੀ. ਲਵਾਲਿਨ ਮਾਮਲੇ ਤੋਂ ਪ੍ਰਭਾਵਤ ਹੈ ਜਾਂ ਨਹੀਂ। ਇਸੇ ਮਾਮਲੇ ਕਰਕੇ ਸਾਬਕਾ ਅਟਾਰਨੀ ਜਰਨਲ ਜੌਡੀ ਵਿਲਸਨ ਨੇ ਅਸਤੀਫਾ ਦਿੱਤਾ ਸੀ ਤੇ ਫਿਰ ਉਸਤੋਂ ਬਾਅਦ ਜੇਨ ਫਿਲਪੌਟ ਨੇ ਅਸਤੀਫਾ ਦਿੱਤਾ ਸੀ।
ਪਰ ਇਨ੍ਹਾਂ ਦੋਵਾਂ ਨੇ ਕਹਿ ਦਿੱਤਾ ਹੈ ਕਿ ਉਹ ਮੁੜ ਤੋਂ 2019 ਦੀਆਂ ਚੋਣਾਂ ਲਿਬਰਲ ਪਾਰਟੀ ਦੀ ਅਗਵਾਈ ਹੇਠ ਹੀ ਲੜਨਗੀਆਂ।
ਸੀਜ਼ਰ ਨੇ ਇਸੇ ਮਹੀਨੇ ਦੀ ਸ਼ੁਰੂਆਤ ‘ਚ ਇੱਕ ਟਵੀਟ ਰਾਹੀਂ ਜਸਟਿਨ ਟਰੂਡੋ ‘ਤੇ ਲੀਡਰ ਵਜੋਂ ਉਮੀਦਾਂ ‘ਤੇ ਖਰੇ ਨਾ ਉਤਰਨ ਦੀ ਗੱਲ ਕਹੀ ਸੀ। ਜਿਸ ‘ਚ ਉਸਨੇ ਟੀਮਵਰਕ ਤੇ ਖੁੱਲ੍ਹ ਕੇ ਕੰਮ ਕਰਨ ਦਾ ਜ਼ਿਕਰ ਕੀਤਾ ਸੀ।
ਪਰ ਬਾਅਦ ‘ਚ ਇੱਕ ਟੀ.ਵੀ. ਇੰਟਰਵਿਊ ‘ਚ ਸੀਜ਼ਰ ਨੇ ਕਿਹਾ ਸੀ ਕਿ ਜਸਟਿਨ ਟਰੂਡੋ ਨੇ ਉਸ ਨਾਲ਼ ਅਵਾਜ਼ ਚੁੱਕੀ ਹੈ।
ਹੁਣ ਤੱਕ ਇਹ ਸਾਫ ਨਹੀਂ ਹੋਇਆ ਹੈ ਕਿ ਲਿਬਰਲ ਤੋਂ ਸੀਜ਼ਰ ਦਾ ਅਸਤੀਫਾ ਇਨ੍ਹਾਂ ਮਾਮਲਿਆਂ ਨਾਲ਼ ਜੁੜਿਆ ਹੋਇਆ ਹੈ ਜਾਂ ਨਹੀਂ।

Short URL:tvp http://bit.ly/2TZ82x3

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab