Site icon TV Punjab | Punjabi News Channel

ਸਮਾਪਤ ਹੋਇਆ CES 2024

ਸਮਾਪਤ ਹੋਇਆ CES 2024

Las Vegas- ਸਾਲਾਨਾ ਕੰਜ਼ਿਊਮਰ ਇਲੈਕਟਰੋਨਿਕਸ ਸ਼ੋਅ 2024 (CES)ਅੱਜ ਭਾਵ ਕਿ 12 ਜਨਵਰੀ ਨੂੰ ਸਮਾਪਤ ਹੋ ਗਿਆ। ਕੰਜ਼ਿਊਮਰ ਟੈਕਨਾਲੋਜੀ ਐਸੋਸੀਏਸ਼ਨ ਵਲੋਂ ਆਯੋਜਿਤ ਕੀਤੇ ਗਏ ਇਸ ਸ਼ੋਅ ’ਚ ਦੁਨੀਆ ਭਰ ਦੀਆਂ ਵੱਖੋ-ਵੱਖ ਕੰਪਨੀਆਂ ਨੇ ਨਵੀਨਤਮ ਤਕਨਾਲੋਜੀ ਨਾਲ ਲੈਸ ਵੱਖੋ-ਵੱਖ ਦੇ ਦੁਨੀਆ ਸਾਹਮਣੇ ਪੇਸ਼ ਕੀਤੇ। ਸੀ. ਈ. ਐੱਸ. ਦੇ ਸਭ ਤੋਂ ਵੱਧ ਚਰਚਿਤ ਵਿਸ਼ਿਆਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ, ਮਨੋਰੰਜਨ, ਆਫਿਸ ਹਾਰਡਵੇਅਰ, ਗੇਮਿੰਗ ਅਤੇ ਈ-ਸਪੋਰਟਸ ਆਦਿ ਸ਼ਾਮਿਲ ਹਨ। ਦੁਨੀਆ ਭਰ ਦੀਆਂ ਵੱਖ-ਵੱਖ ਕੰਪਨੀਆਂ ਸੀ. ਈ. ਐੱਸ. ਦੀ ਵਰਤੋਂ ਰਣਨੀਤਿਕ ਤੌਰ ’ਤੇ ਤਕਨਾਲੋਜੀ, ਸਮਾਰਟ ਹੋਮ ਇਨੋਵੇਸ਼ਨਾਂ, ਸਹਾਇਕ ਤਕਨੀਕ ਅਤੇ ਉੱਦਮੀਆਂ ਤੇ ਖਪਤਕਾਰਾਂ ਦੋਹਾਂ ਲਈ ਹੱਲ ਪੇਸ਼ ਕਰਨ ਲਈ ਅਣਕਿਆਸੀ ਭਾਈਵਾਲੀ ਬਣਾਉਣ ਲਈ ਕਰਦੀਆਂ ਹਨ। ਜਿਉਂ-ਜਿਉਂ ਅਸੀਂ 21ਵੀਂ ਸਦੀ ’ਚ ਅੱਗੇ ਵਧਦੇ ਜਾ ਰਹੇ ਹਨ, ਤਕਨਾਲੋਜੀ ਵੀ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਦੀ ਜਾ ਰਹੀ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਹੁਣ ਦਾ ਸਮਾਂ ਏ. ਆਈ. ਦਾ ਹੈ ਅਤੇ ਇਸੇ ਨੂੰ ਮੁੱਖ ਰੱਖ ਕੇ ਕੰਪਨੀਆਂ ਵਲੋਂ ਆਪਣੇ Products ਤਿਆਰ ਕੀਤੇ ਗਏ ਸਨ ਅਤੇ ਇਨ੍ਹਾਂ ਦੀ ਪੇਸ਼ਕਾਰੀ ਕੰਪਨੀਆਂ ਵਲੋਂ CES 2024 ‘ਚ ਕੀਤੀ ਗਈ।

Exit mobile version