Site icon TV Punjab | Punjabi News Channel

ਹੁਸ਼ਿਆਰਪੁਰ ਦੇ ਚਮਨ ਲਾਲ ਬਣੇ ਬਰਮਿੰਘਮ ਦੇ ਪਹਿਲੇ ਬ੍ਰਿਟਿਸ਼ ਇੰਡੀਅਨ ਲਾਰਡ ਮੇਅਰ

ਡੈਸਕ- ਭਾਰਤ ਤੋਂ ਗਏ ਬ੍ਰਿਟੇਨ ਵਿੱਚ ਵਸੇ ਇੱਕ ਹੋਰ ਪੰਜਾਬੀ ਨੇ ਇਤਿਹਾਸ ਰਚ ਦਿੱਤਾ ਹੈ। ਹੁਸ਼ਿਆਰਪੁਰ ਦੇ ਰਹਿਣ ਵਾਲੇ ਚਮਨ ਲਾਲ ਨੂੰ ਬਰਮਿੰਘਮ ਸ਼ਹਿਰ ਦਾ ਪਹਿਲਾ ਬ੍ਰਿਟਿਸ਼-ਭਾਰਤੀ ਲਾਰਡ ਮੇਅਰ ਚੁਣੇ ਜਾਣ ਦਾ ਮਾਣ ਹਾਸਲ ਹੋਇਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ ਸਿੱਖ ਕੌਂਸਲਰ ਜਸਵੰਤ ਸਿੰਘ ਬਿਰਦੀ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਕੋਵੈਂਟਰੀ ਦੇ ਨਵੇਂ ਲਾਰਡ ਮੇਅਰ ਵਜੋਂ ਅਹੁਦਾ ਸੰਭਾਲ ਲਿਆ ਹੈ।

ਬ੍ਰਿਟਿਸ਼ ਸਿੱਖਾਂ ਦੇ ਰਵਿਦਾਸੀਆ ਭਾਈਚਾਰੇ ਤੋਂ ਆਉਣ ਵਾਲੇ, ਚਮਨਲਾਲ ਦਾ ਜਨਮ ਬਰਤਾਨੀਆ ਜਾਣ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਪਿੰਡ ਪੱਖੋਵਾਲ ਵਿੱਚ ਹੋਇਆ ਸੀ। ਜਿਥੇ ਉਨ੍ਹਾਂ ਕਈ ਸਾਲਾਂ ਤੱਕ ਸਥਾਨਕ ਕੌਂਸਲਰ ਵਜੋਂ ਸੇਵਾ ਕੀਤੀ। ਲੇਬਰ ਪਾਰਟੀ ਦੇ ਸਿਆਸਤਦਾਨ ਵਜੋਂ, ਉਹ ਪਹਿਲੀ ਵਾਰ 1994 ਵਿੱਚ ਕੌਂਸਲਰ ਚੁਣੇ ਗਏ ਸਨ। ਹਾਲ ਹੀ ਦੀਆਂ ਸਥਾਨਕ ਚੋਣਾਂ ਵਿੱਚ ਸੋਹੋ ਅਤੇ ਜਵੈਲਰੀ ਕੁਆਟਰ ਵਾਰਡਾਂ ਲਈ ਦੁਬਾਰਾ ਕੌਂਸਲਰ ਚੁਣਿਆ ਗਿਆ ਸੀ।

ਚਮਨ ਲਾਲ ਨੇ ਪਿਛਲੇ ਹਫ਼ਤੇ ਇੱਕ ਸਮਾਗਮ ਵਿੱਚ ਆਪਣੇ ਭਾਸ਼ਣ ਵਿੱਚ ਕਿਹਾ – ਭਾਰਤ ਵਿੱਚ ਪੈਦਾ ਹੋਏ ਇੱਕ ਫੌਜੀ ਅਧਿਕਾਰੀ ਦੇ ਪੁੱਤਰ ਦਾ ਵਜੋਂ ਲਾਰਡ ਮੇਅਰ ਚੁਣੇ ਜਾਣਾ ਮੇਰੇ ਅਤੇ ਸਾਡੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਮੈਨੂੰ ਇਸ ਸ਼ਹਿਰ ਨੇ ਗੋਦ ਲਿਆ ਸੀ ਅਤੇ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੈਂ ਇਸ ਸ਼ਹਿਰ ਦਾ ਲਾਰਡ ਮੇਅਰ ਬਣਾਂਗਾ।

ਚਮਨ ਲਾਲ ਦੇ ਪਿਤਾ ਸਰਦਾਰ ਹਰਨਾਮ ਸਿੰਘ ਬੰਗਾ ਬ੍ਰਿਟਿਸ਼ ਭਾਰਤੀ ਫੌਜ ਦੇ ਅਫਸਰ ਸਨ। ਉਨ੍ਹਾਂ ਨੇ ਦੂਜੀ ਵਿਸ਼ਵ ਜੰਗ ਦੌਰਾਨ ਇਤਾਲਵੀ ਮੁਹਿੰਮ ਵਿੱਚ ਸੇਵਾ ਕੀਤੀ। ਉਨ੍ਹਾਂ ਦੇ ਪਿਤਾ 1954 ਵਿਚ ਇੰਗਲੈਂਡ ਆਏ ਅਤੇ ਬ੍ਰਿਟਿਸ਼ ਸਟੀਲ ਵਿਚ ਕਈ ਸਾਲ ਸੇਵਾ ਕੀਤੀ ਅਤੇ ਨੌਕਰੀ ਕਰਨ ਤੋਂ ਬਾਅਦ ਬਰਮਿੰਘਮ ਵਿਚ ਆ ਕੇ ਵੱਸ ਗਏ।
ਚਮਨ ਲਾਲ 1964 ਵਿੱਚ ਆਪਣੀ ਮਾਤਾ ਸਰਦਾਰਨੀ ਜੈ ਕੌਰ ਨਾਲ ਆਪਣੇ ਪਿਤਾ ਨਾਲ ਰਹਿਣ ਲਈ ਇੰਗਲੈਂਡ ਚਲੇ ਗਏ। ਉਦੋਂ ਤੋਂ ਉਹ ਬਰਮਿੰਘਮ ਵਿੱਚ ਰਹਿ ਰਿਹਾ ਹੈ।
ਸਿਆਸਤ ਵਿੱਚ ਉਨ੍ਹਾਂ ਦੀ ਦਿਲਚਸਪੀ 1989 ਤੋਂ ਸ਼ੁਰੂ ਹੋਈ, ਜਦੋਂ ਉਹ ਲੇਬਰ ਪਾਰਟੀ ਵਿੱਚ ਸ਼ਾਮਲ ਹੋਏ। ਅਸਮਾਨਤਾ ਅਤੇ ਵਿਤਕਰੇ ਨੂੰ ਚੁਣੌਤੀ ਦੇਣ ਲਈ ਕਈ ਸਮਾਜਿਕ ਨਿਆਂ ਮੁਹਿੰਮਾਂ ਵਿੱਚ ਹਿੱਸਾ ਲਿਆ।

ਉਨ੍ਹਾਂ ਨੇ ਪਿਛਲੇ 29 ਸਾਲਾਂ ਵਿੱਚ ਜ਼ਿਆਦਾਤਰ ਸਥਾਨਕ ਕੌਂਸਲ ਕਮੇਟੀਆਂ ਵਿੱਚ ਸੇਵਾ ਕੀਤੀ ਹੈ, ਜਿਸ ਵਿੱਚ ਮੁੱਖ ਟਰਾਂਸਪੋਰਟ ਪ੍ਰਾਜੈਕਟਾਂ ਲਈ ਕੈਬਨਿਟ ਸਲਾਹਕਾਰ ਅਤੇ ਸਭ ਤੋਂ ਹਾਲ ਹੀ ਵਿੱਚ ਸਥਿਰਤਾ ਅਤੇ ਟ੍ਰਾਂਸਪੋਰਟ ਨਿਗਰਾਨੀ ਜਾਂਚ ਕਮੇਟੀ ਦੇ ਚੇਅਰ ਵਜੋਂ ਸ਼ਾਮਲ ਹਨ।

Exit mobile version