ਕੈਨੇਡੀਅਨਸ ਨੂੰ ਮਹਿੰਗਾ ਪਵੇਗਾ 2019

ਕੈਨੇਡੀਅਨਸ ਨੂੰ ਮਹਿੰਗਾ ਪਵੇਗਾ 2019

SHARE

Ottawa: ਜਿੱਥੇ ਇਕ ਪਾਸੇ ਸਭ ਇਸ ਸਮੇਂ ਨਵੇਂ ਸਾਲ ਦੀਆਂ ਖੁਸ਼ੀਆਂ ‘ਚ ਰੁੱਝੇ ਹੋਏ ਹਨ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਭਰ ‘ਚ ਕਈ ਤਰ੍ਹਾਂ ਦੇ ਟੈਕਸ ਵਧਾਏ ਗਏ ਹਨ।
ਫੈਡਰਲ ਪੱਧਰ ‘ਤੇ 2019 ਤੋਂ ਟੈਕਸ ‘ਚ ਵਾਧਾ ਹੋ ਗਿਆ ਹੈ। ਜਿਸ ਅਸਰ ਹਰ ਇੱਕ ਕੈਨੇਡੀਅਨ ‘ਤੇ ਪੈਣ ਵਾਲ਼ਾ ਹੈ। ਇੱਥੋਂ ਤੱਕ ਕਿ ਛੋਟੇ ਵਪਾਰੀਆਂ ‘ਤੇ ਵੀ ਇਸਦਾ ਪ੍ਰਭਾਵ ਪਵੇਗਾ।
ਪਹਿਲਾ ਬਦਲਾਅ ਹਰ ਇੱਕ ਕਾਮਾ ਕੈਨੇਡਾ ਪੈਨਸ਼ਨ ਪਲੈਨ ਪ੍ਰੀਮੀਅਮ ‘ਚ ਦੇਖੇਗਾ। ਜੋ ਕਿ 2019 ‘ਚ ਕਾਮਿਆਂ ਨੂੰ ਮਿਲਣ ਵਾਲ਼ੇ ਪਹਿਲੇ ਪੇਅਚੈੱਕ ‘ਚ ਦਿਖਾਈ ਦੇ ਜਾਵੇਗਾ। ਪੈਨਸ਼ਨ ਪਲੈਨ ਪ੍ਰੀਮੀਅਮ ‘ਚ ਕੈਨੇਡਾ ਸਰਕਾਰ ਨੇ ਪੰਜ ਸਾਲ ਦਰਮਿਆਨ ਪਹਿਲੀ ਵਾਰ ਵਾਧਾ ਕੀਤਾ ਹੈ।


ਇਮਪਲੌਇਮੈਂਟ ਇੰਸ਼ੋਰੈਂਸ ਪ੍ਰੀਮੀਅਮ ‘ਚ ਕੁਝ ਟੈਕਸ ਘਟਾਇਆ ਗਿਆ ਹੈ। ਹਰ 100 ਡਾਲਰ ਦੀ ਕਮਾਈ ਪਿੱਛੇ 4 ਸੈਂਟ ਘਟਾਏ ਗਏ ਹਨ।

ਬੇਸ਼ੱਕ ਛੋਟੇ ਵਾਪਰੀਆਂ ਲਈ ਟੈਕਸ ਰੇਟ 10 ਤੋਂ 9 ਫ਼ੀਸਦ ਤੱਕ ਘੱਟ ਹੋ ਰਿਹਾ ਹੈ ਪਰ ਇੱਕ ਛੋਟਾ ਵਪਾਰੀ ਵੱਧ ਤੋਂ ਵੱਧ ਕਿੰਨੀ ਕਮਾਈ ਕਰ ਸਕਦਾ ਹੈ ਇਸਦੀ ਸੀਮਾ ‘ਚ ਬਦਲਾਅ ਕੀਤੇ ਜਾਣਗੇ। ਜਿਸਦੇ ਆਉਣ ਨਾਲ਼ ਕਈ ਛੋਟੇ ਬਿਜਨਸ ਵੱਡੇ ਬਿਜਨਸ ‘ਚ ਤਬਦੀਲ ਹੋ ਸਕਦੇ ਹਨ, ਯਾਨੀ ਕਿ ਜੇਕਰ ਇੱਕ ਛੋਟਾ ਵਪਾਰੀ ਮਿੱਥੀ ਗਈ ਸੀਮਾ ਤੋਂ ਜ਼ਿਆਦਾ ਕਮਾਈ ਕਰਦਾ ਹੈ ਤਾਂ ਉਸਨੂੰ ਵੱਡੇ ਵਪਾਰੀ ਜਿੰਨਾ ਟੈਕਸ ਭਰਨਾ ਪਵੇਗਾ।


2019 ‘ਚ ਘੱਟ ਤਨਖਾਹ ‘ਤੇ ਕੰਮ ਕਰ ਰਹੇ ਕਾਮਿਆਂ ਨੂੰ ਕੈਨੇਡਾ ਵਰਕਰ ਬੈਨੇਫਿਟ ਸਕੀਮ ਤਹਿਤ ਤਨਖਾਹ ‘ਚ ਮਦਦ ਮਿਲੇਗੀ। ਪਰ ਇਨ੍ਹਾਂ ਕਾਮਿਆਂ ਨੂੰ ਪੈਸਿਆਂ ਲਈ 2020 ਤੱਕ ਉਡੀਕ ਕਰਨੀ ਪਵੇਗੀ।
ਫੈਡਰਲ ਸਰਕਾਰ ਦਾ ਨਵਾਂ ਕਾਰਬਨ ਟੈਕਸ ਸਿਸਟਮ ਵੀ ਕਈ ਸੂਬਿਆਂ ‘ਚ ਲਾਗੂ ਜਾਵੇਗਾ ਜਿਸ ਨਾਲ਼ ਟੈਕਸ ‘ਚ ਕਾਫ਼ੀ ਵਾਧਾ ਹੋਵੇਗਾ।


ਫੈਡਰਲ ਸਰਕਾਰ ਵੱਲੋਂ ਲਏ ਗਏ ਇਨ੍ਹਾਂ ਫ਼ੈਸਲਿਆਂ ਨੂੰ 2019 ਦੀਆਂ ਚੋਣਾਂ ਦੌਰਾਨ ਮੁੱਦਾ ਬਣਾਉਣ ਲਈ ਵਿਰੋਧੀ ਧਿਰ ਦੇ ਆਗੂ ਐਂਡਰੀਊ ਸ਼ੀਰ ਨੇ ਪਹਿਲਾਂ ਹੀ ਤਿਆਰੀ ਕਰ ਲਈ ਹੈ।

Short URL:tvp http://bit.ly/2SvvRJ5

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab