ਚੰਨੀ ਨੇ ਸੁਖਬੀਰ ਬਾਦਲ ਤੇ ਕੀਤੇ ਵੱਡੇ ਹਮਲੇ

ਚੰਨੀ ਨੇ ਸੁਖਬੀਰ ਬਾਦਲ ਤੇ ਕੀਤੇ ਵੱਡੇ ਹਮਲੇ

SHARE
Chandigarh:ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ 2007 ਵਿਚ ਸੁਖਬੀਰ ਬਾਦਲ ਨੇ ਬਦਲਾ ਲੈਣ ਲਈ ਖੁਦ ਫਸਾਇਆ ਸੀ। ਚੰਨੀ ਨੇ ਦੋਸ਼ ਲਿਆ ਕਿ 2007 ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਜਿਹੜੀ ਪੁਸ਼ਾਕ ਪਾਉਣ ਤੇ ਵਿਵਾਦ ਹੋਇਆ ਸੀ ਕਿ ਡੇਰਾ ਮੁਖੀ ਨੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ ਹੈ, ਉਹ ਪੁਸ਼ਾਕ ਖੁਦ ਸੁਖਬੀਰ ਬਾਦਲ ਨੇ ਡੇਰਾ ਮੁਖੀ ਨੂੰ ਤਿਆਰ ਕਰਵਾ ਕੇ ਭੇਜੀ ਸੀ। ਚੰਨੀ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਖੁਦ ਹੁਕਮਨਾਮਾ ਜਾਰੀ ਕਰਵਾ ਕੇ ਪੰਜਾਬ ਵਿੱਚ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਕਾਰ ਖੂਨੀ ਸੰਘਰਸ਼ ਕਰਵਾ ਦਿੱਤਾ ।
ਇਸ ਦੇ ਕਾਰਨਾਂ ਦਾ ਖੁਲਾਸਾ ਕਰਦਿਆਂ ਚੰਨੀ ਨੇ ਕਿਹਾ ਕਿ 2007 ਦੀਆਂ ਵਿਧਾਨਸਭਾ ਚੋਣਾਂ ਵਿੱਚ ਡੇਰੇ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਸਨ ਤੇ ਅਕਾਲੀਆਂ ਦਾ ਵਿਰੋਧ ਕੀਤਾ ਸੀ ਇਸੇ ਦਾ ਬਦਲਾ ਲੈਣ ਲਈ ਸਾਰੀ ਸਾਜ਼ਿਸ਼ ਰਚੀ ਗਈ ਸੀ। ਚੰਨੀ ਨੇ ਕਿਹਾ ਕਿ ਲੋਕਾਂ ਦੀ ਲੜਾਈ ਕਰਵਾ ਕੇ ਬਾਅਦ ਵਿੱਚ ਖੁਦ ਡੇਰਾ ਮੁਖੀ ਨਾਲ ਸਮਝੌਤਾ ਕਰ ਲਿਆ ਚੰਨੀ ਨੇ ਸਿੱਧੇ ਤੌਰ ਤੇ ਦੋਸ਼ ਲਾਇਆ ਕਿ ਅਕਾਲੀ ਦਲ ਨੇ ਡੇਰੇ ਨਾਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕੀਤੀ ਹੈ। ਚੰਨੀ ਨੇ ਮਹਾਭਾਰਤ ਦਾ ਹਵਾਲਾ ਦਿੰਦਿਆਂ ਇਥੋਂ ਤੱਕ ਬੋਲ ਗਏ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਆਪਣੇ ਪੁੱਤਰ ਨੂੰ ਜੰਮਦਿਆਂ ਮਾਰ ਦਿੰਦੇ ਤਾਂ ਅੱਜ ਉਨ੍ਹਾਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ ।
Short URL:tvp http://bit.ly/2LyySUx

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab