TV Punjab | Punjabi News Channel

ਚੰਡੀਗੜ੍ਹ ‘ਚ ‘ਆਪ’ ਦਾ ਪ੍ਰਦਰਸ਼ਨ ,ਪਾਣੀ ਦੇ ਮੁੱਦੇ ਨੂੰ ਲੈ ਘੇਰੀ ਨਗਰ ਨਿਗਮ

FacebookTwitterWhatsAppCopy Link

ਚੰਡੀਗੜ੍ਹ- ਮਹਿੰਗਾਈ ਦੇ ਵੱਧਦੇ ਦੌਰ ਚ ਚੰਡੀਗੜ੍ਹ ਨਗਰ ਨਿਗਮ ਵਲੋਂ ਪੀਣ ਵਾਲੇ ਪਾਣੀ ਦੇ ਰੇਟ ਵਧਾਉਣ ਦੇ ਫੈਸਲੇ ਦਾ ਆਮ ਆਂਦਮੀ ਪਾਰਟੀ ਦੇ ਵਰਕਰਾਂ ਵਲੋਂ ਵਿਰੋਧ ਕੀਤਾ ਗਿਆ ਹੈ ।‘ਆਪ’ ਵਲੋਂ ਨਗਰ ਨਿਗਮ ਦਾ ਘੇਰਾਓ ਕੀਤਾ ਜਾਣਾ ਸੀ ।ਪੁਲਿਸ ਵੋਂ ਸੈਕਟਰ 17 ਦੇ ਕੋਲ ਬੈਰੀਕੇਡ ਲਗਾ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ ਗਿਆ ।ਇਸ ਦੌਰਾਨ ਦੋਹਾਂ ਧਿਰਾਂ ਵਿਚਕਾਰ ਝੜਪ ਵੀ ਹੋਈ ।ਪ੍ਰਦਰਸ਼ਨਕਾਰੀਆਂ ਵਲੋਂ ਬੈਰੀਕੇਡ ਤੋੜੇ ਜਾਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਪਾ ਕੇ ਭੀੜ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ।ਇਸ ਦੌਰਾਨ ਕੁੱਝ ਪ੍ਰਦਰਸ਼ਨਕਾਰੀਆਂ ਦੇ ਫੱਟੜ ਹੋਣ ਦੀ ਵੀ ਖਬਰ ਮਿਲੀ ਹੈ ।ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਚੰਡੀਗੜ ਨਿਗਮ ‘ਤੇ ਕਾਬਿਜ਼ ਭਾਜਪਾ ਵਲੋਂ ਮਹਿੰਗਾਈ ਨੂੰ ਵਧਾਇਆ ਜਾ ਰਿਹਾ ਹੈ ।ਆਮ ਆਦਮੀ ਦਾ ਲੱਕ ਤੋੜਦੇ ਹੋਏ ਪਾਣੀ ਦੇ ਰੇਟ ਵਧਾਏ ਗਏ ਹਨ ।

Exit mobile version