ਕੈਨੇਡਾ ਡੇ ਮੌਕੇ ਚੁੱਕੀ ਨਾਗਰਿਕ ਵਜੋਂ ਸਹੁੰ

ਕੈਨੇਡਾ ਡੇ ਮੌਕੇ ਚੁੱਕੀ ਨਾਗਰਿਕ ਵਜੋਂ ਸਹੁੰ

46 ਥਾਵਾਂ ’ਤੇ ਹੋਏ ਨਾਗਰਿਕਤਾ ਸਮਾਗਮ

SHARE

Vancouver: ਕੈਨੇਡਾ ਭਰ ’ਚ 151ਵੇਂ ਜਨਮ ਦਿਵਸ ਮੌਕੇ 46 ਥਾਵਾਂ ’ਤੇ ਨਾਗਰਿਕਤਾ ਸਮਾਗਮ ਕਰਵਾਏ ਗਏ। ਜਿੱਥੇ ਕੈਨੇਡਾ ’ਚ ਪੱਕੇ ਹੋਣ ਵਾਲਿਆਂ ਨੂੰ ਨਾਗਰਿਕਤਾ ਸਰਟੀਫਿਕੇਟ ਦਿੱਤੇ ਗਏ। ਹਰ ਸਮਾਗਮ ਦੀ ਅਗਵਾਈ ਸਿਟੀਜ਼ਨਸ਼ਿੱਪ ਜੱਜ ਨੇ ਕੀਤੀ।
ਫੋਰਟ ਆਫ਼ ਲੈਂਗਲੀ ’ਚ ਵੀ ਇੱਕ ਖਾਸ ਸਮਾਗਮ ਕਵਾਇਆ ਗਿਆ। ਜਿੱਥੇ ਪੱਕੇ ਹੋਣ ਵਾਲਿਆਂ ਨੂੰ ਨਾਗਰਿਕਤਾ ਸਰਟੀਫਿਕੇਟ ਦਿੱਤੇ ਗਏ, ਤੇ ਸਹੁੰ ਚੁਕਵਾਈ ਗਈ। ਇਸ ਸਮਾਗਮ ਦਾ ਨਜ਼ਾਰਾ ਦੇਖਿਆਂ ਹੀ ਬਣਦਾ ਸੀ। ਜਿੱਥੇ ਵੱਖੋ-ਵੱਖਰੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੇ ਇੱਕ ਦੇਸ਼ ਦੀ ਨਾਗਰਿਕਤਾ ਲਈ ਇੱਕੋ ਜਿਹੇ ਅਸੂਲ ਮੰਨਣ ਲਈ ਸਹੁੰ ਚੁੱਕੀ। ਹਰ ਕੋਈ ਭਾਵੇਂ ਵੱਖੋ-ਵੱਖਰੇ ਪਿਛੋਕੜ, ਸੱਭਿਆਚਾਰ ਨਾਲ ਸਬੰਧ ਰੱਖਦਾ ਸੀ, ਪਰ ਸਭ ਵੱਲੋਂ ਜਦੋਂ ਇਸ ਸਮਾਗਮ ’ਚ ਸਹੁੰ ਚੁੱਕੀ ਗਈ ਤਾਂ ਇੱਕ ਪਰਿਵਾਰ ਜਿਹਾ ਜਾਪ ਰਿਹਾ ਸੀ।

Ibrahim Family from Egypt takes oath as new Citizens of Canada in a ceremony at Fort Langley BC. Photo: TV Punjab

ਮਿਸਰ ਤੋਂ ਇਬਰਾਹਿਮ ਪਰਿਵਾਰ ਲਈ ਅੱਜ ਦਾ ਦਿਨ ਬਹੁਤ ਹੀ ਅਹਿਮ ਸੀ, ਇੱਕ ਕੈਨੇਡਾ ਦਿਵਸ ਤੇ ਉੱਪਰੋਂ ਪੂਰੇ ਪਰਿਵਾਰ ਨੂੰ ਨਾਗਰਿਕਤਾ ਮਿਲਣ ਦੀ ਖੁਸ਼ੀ। ਟੀ.ਵੀ. ਪੰਜਾਬ ਨੂੰ ਗੱਲਬਾਤ ਦੌਰਾਨ ਪਰਿਵਾਰ ਨੇ ਦੱਸਿਆ ਕਿ 151ਵਾਂ ਕੈਨੇਡਾ ਦਿਵਸ ਉਨ੍ਹਾਂ ਨੂੰ ਹਮੇਸ਼ਾਂ ਯਾਦ ਰਹੇਗਾ।

Sayed Qamar Abbas, New Citizen of Canada, Photo: TV Punjab

ਲਹਿੰਦੇ ਪੰਜਾਬ ਤੋਂ ਕੈਨੇਡਾ ਆ ਕੇ ਪੱਕੇ ਹੋਏ ਤੇ ਨਾਗਰਿਕਤਾ ਹਾਸਲ ਕਰਨ ਵਾਲੇ ਸਇਦ ਕਮਰ ਅੱਬਾਸ ਵੀ ਕਾਫ਼ੀ ਉਤਸ਼ਾਹਤ ਸਨ। ਉਨ੍ਹਾਂ ਟੀ.ਵੀ. ਪੰਜਾਬ ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਦਾ ਦਿਨ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਦਿਨ ਸੀ, ਅੱਜ ਉਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਮਿਲੀ ਹੈ, ਜੋ ਇੱਕ ਬਹੁਤ ਹੀ ਵਿਲੱਖਣ ਅਹਿਸਾਸ ਹੈ। ਇਸ ਅਹਿਸਾਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ।

Citizenship Ceremony at Fort Langley BC on July 1, 2018. Photo: TV Punjab

ਜਿਕਰਯੋਗ ਹੈ ਕਿ ਸਵੇਰੇ 9:45 ’ਤੇ ਫੋਰਟ ਆਫ਼ ਲੈਂਗਲੀ ’ਚ ਨਾਗਰਿਕਤਾ ਸਮਾਗਮ ਸ਼ੁਰੂ ਹੋ ਗਿਆ ਸੀ। ਮੁੱਖ ਮਹਿਮਾਨ ਤੇ ਜੱਜ 10 ਵਜੇ ਸਮਾਗਮ ’ਚ ਪਹੁੰਚ ਗਏ। ਜਿਨ੍ਹਾਂ ਨੇ ਪਹਿਲਾਂ ਨਵੇਂ ਨਾਗਰਿਕਾਂ ਨੂੰ ਕੁਝ ਹਦਾਇਤਾਂ ਬਾਰੇ ਦੱਸਿਆ ਫਿਰ ਸਹੁੰ ਚੁੱਕਵਾਈ। ਸਹੁੰ ਚੁੱਕਣ ਤੋਂ ਬਾਅਦ ਸਾਰੇ ਹੀ ਨਵੇਂ ਨਾਗਰਿਕਾਂ ਨੇ ਇੱਕ-ਇੱਕ ਕਰਕੇ ਸਰਟੀਫਿਕੇਟ ਲਏ। ਜਿਸਤੋਂ ਬਾਅਦ ਅਧਿਕਾਰੀਆਂ ਨੇ ਨਵੇਂ ਨਾਗਰਿਕਾਂ ਨੂੰ ਵਧਾਈ ਦਿੱਤੀ। ਫਿਰ ਕੈਨੇਡਾ ਐਨਥਮ ਗਾਇਆ ਗਿਆ। ਜਿਸਤੋਂ ਬਾਅਦ ਨਾਗਰਿਕਤਾ ਸਮਾਗਮ ਦੀ ਸਮਾਪਤੀ ਹੋ ਗਈ।

a glimpse of Citizenship Ceremony at Fort Langley BC July 1, 2018. Photo: TV Punjab

ਫੋਰਟ ਲੈਂਗਲੀ ’ਚ ਕਰਵਾਇਆ ਗਿਆ ਨਾਗਰਿਕਤਾ ਸਮਾਗਮ ’ਚ ਪਹੁੰਚਣ ਵਾਲੇ ਸਾਰੇ ਹੀ ਮਹਿਮਾਨਾਂ ਨੂੰ ਹਮੇਸ਼ਾਂ ਲਈ ਇੱਕ ਖੂਬਸੂਰਤ ਯਾਦ ਦੇ ਗਿਆ।

Short URL:tvp http://bit.ly/2NeT1Ry

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab