ਚੰਡੀਗੜ੍ਹ-ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਦਿਆਂ ਦੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਚ ਆ ਗਏ ਹਨ.ਚੰਡੀਗੜ੍ਹ ਸਕੱਤਰੇਤ ਚ ਅਹੁਦਾ ਸੰਭਾਲਣ ਤੋਂ ਬਾਅਦ ਸੀ.ਐੱਮ ਵਲੋਂ ਤਿੰਂ ਦਿਨਾਂ ਦਾ ਵਿਧਾਨ ਸਭਾ ਇਜਲਾਸ ਸੱਦ ਲਿਆ ਗਿਆ ਹੈ.ਇਸ ਖਾਸ ਇਜਲਾਸ ਲਈ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਪ੍ਰੌਟੇਮ ਸਪੀਕਰ ਬਣਾਇਆ ਗਿਆ ਹੈ.ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁੱਕਵਾਈ ਗਈ ਹੈ.ਚਰਚਾ ਹੈ ਕਿ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਹੀ ਵਿਧਾਨ ਸਭਾ ਦਾ ਸਪੀਕਰ ਬਣਾਇਆ ਜਾਵੇਗਾ.
ਸੀ.ਐੱਮ ਭਗਵੰਤ ਮਾਨ ਅਤੇ ਉਨ੍ਹਾਂ ਦੇ ਵਿਧਾਇਕਾਂ ਦੀ ਟੀਮ ਦੇ ਤੇਵਰ ਸਾਫ ਵੇਖਣ ਨੂੰ ਮਿਲ ਰਹੇ ਹਨ.ਕੋਈ ਵੀ ਬਿਨਾਂ ਸਮਾਂ ਗੰਵਾਏ ਜਨਤਾ ਦੀ ਸੇਵਾ ਚ ਰੁੱਝ ਗਿਆ ਹੈ.ਇਹੋ ਕਾਰਣ ਹੈ ਕੀ ਪਾਰਟੀ ਦੇ ਸੀਨੀਅਰ ਨੇਤਾ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਵਿਧਾਇਕ ਸਾਥੀਆਂ ਨੂੰ ਠਰੱਮਾਂ ਵਰਤਣ ਦੀ ਅਪੀਲ ਕੀਤੀ ਹੈ.
ਚਰਚਾ ਇਹ ਹੈ ਕਿ ਭਗਵੰਤ ਮਾਨ ਪਹਿਲੇ ਹੀ ਇਜਲਾਸ ਚ ਕੁੱਝ ਵੱਡਾ ਕਰਨ ਜਾ ਰਹੇ ਹਨ.’ਆਪ’ ਸਰਕਾਰ ਜਨਤਾ ਨੂੰ ਕੀਤੇ ਵਾਅਦੇ ਪੂਰੇ ਕਰਨ ਚ ਪਿੱਛੇ ਨਹੀਂ ਹੱਟੇਗੀ .ਜਿਸਦੀ ਮਿਸਾਲ ਵਿਧਾਨ ਸਬਾ ਇਜਲਾਸ ਚ ਨਜ਼ਰ ਆ ਜਾਵੇਗੀ.
ਖਬਰ ਇਹ ਵੀ ਮਿਲੀ ਹੈ ਕਿ ‘ਆਪ’ ਸਰਕਾਰ ਪੰਜਾਬ ਦੀ ਜਨਤਾ ਨੂੰ ਬਿਜਲੀ ਦੇ ਬਕਾਏ ਮੁਆਫ ਕਰਕੇ ਵੱਡਾ ਤੋਹਫਾ ਦੇਣ ਜਾ ਰਹੀ ਹੈ.ਇਸਦੇ ਨਾਲ ਹੀ ਇੱਕ ਅਪ੍ਰੈਲ ਤੋਂ ਸਾਰੇ ਪਰਿਵਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵੀ ਮਤਾ ਪਾਸ ਕਰ ਦਿੱਤਾ ਜਾਵੇਗਾ.