Site icon TV Punjab | Punjabi News Channel

ਟ੍ਰੈਕਟਰ ਮਾਰਚ ਤੋਂ ਪਹਿਲਾਂ ਸੀ.ਐੱਮ ਮਾਨ ਦਾ ਕਿਸਾਨਾ ਨੂੰ ਸੱਦਾ

ਚੰਡੀਗੜ੍ਹ- ਕੇਂਦਰ ਸਰਕਾਰ ਦੇ ਨਾਲ ਨਾਲ ਹੁਣ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਪੰਜਾਬ ਸਰਕਾਰ ਖਿਲਾਫ ਵੀ ਮੋਰਚਾ ਖੋਲ ਰਹੀਆਂ ਹਨ ।ਮੰਗਲਵਾਰ ਨੂੰ ਪੰਜਾਬ ਦੀ ਕਿਸਾਨ ਜੱਥੇਬੰਦੀਆਂ ਵਲੋਂ ਚੰਡੀਗੜ੍ਹ ਚ ਟ੍ਰੈਕਟਰ ਮਾਰਚ ਕੱਢ ‘ਆਪ’ ਸਰਕਾਰ ਖਿਲਾਫ ਮੋਰਚਾ ਖੋਲਿਆ ਜਾ ਰਿਹਾ ਹੈ । ਇਸੇ ਵਿਚਕਾਰ ਖਬਰ ਆਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਸੰਗਠਨਾਂ ਨੂੰ ਗੱਲਬਾਤ ਲਈ ਸੱਦਾ ਭੇਜਿਆ ਹੈ ।ਸਰਕਾਰੀ ਸੂਤਰਾਂ ਮੁਤਾਬਿਕ ਸੀ.ਐੱਮ ਮਾਨ ਵਲੋਂ ਕਿਸਾਨਾਂ ਨੂੰ ਮੋਰਚਾ ਨਾ ਲਾਉਣ ਸਬੰਧੀ ਅਪੀਲ ਕੀਤੀ ਜਾਵੇਗੀ ।

ਓਧਰ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾ ਦੇ ਖਿਲਾਫ ਕੰਮ ਕਰ ਰਹੀ ਹੈ । ਕਿਸਾਨ ਵਲੋਂ ਖੋਲੇ ਗਏ ਮੋਰਚੇ ਅਤੇ ਵੱਖ ਵੱਖ ਮੁੱਦਿਆਂ ‘ਤੇ ਪੰਜਾਬ ਸਰਕਾਰ ਵਲੋਂ ਕਿਸਾਨਾ ਦਾ ਸਾਥ ਨਹੀਂ ਦਿੱਤਾ ਜਾ ਰਿਹਾ । ਜਿਸ ਕਾਰਣ ਕਿਸਾਨ ਆਪਣੇ ਹੀ ਸੂਬੇ ਦੀ ਸਰਕਾਰ ਖਿਲਾਫ ਮੋਰਚਾ ਖੋਲਣ ਲਈ ਮਜਬੂਰ ਹਨ ।

Exit mobile version