Site icon TV Punjab | Punjabi News Channel

ਤਹਿਸੀਲਦਾਰਾਂ ਦੀ ਕਲਮਛੋੜ ਹੜਤਾਲ ਨੂੰ ਲੈ ਕੇ CM ਭਗਵੰਤ ਮਾਨ ਦੀ ਚਿਤਾਵਨੀ

ਡੈਸਕ- ਤਹਿਸੀਲਦਾਰਾਂ ਦੀ ਕਲਮਛੋੜ ਹੜਤਾਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਜ਼ਰੀਏ ਚਿਤਾਵਨੀ ਦਿਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਲਮਛੋੜ ਹੜਤਾਲ ਕਰੋ ਪਰ ਬਾਅਦ ਵਿਚ ਕਲਮ ਤੁਹਾਡੇ ਹੱਥਾਂ ’ਚ ਦੇਣੀ ਹੈ ਜਾਂ ਨਹੀਂ…ਇਹ ਫੈਸਲਾ ਸਰਕਾਰ ਕਰੇਗੀ। ਮੁੱਖ ਮੰਤਰੀ ਨੇ ਲਿਖਿਆ, “ਜਾਣਕਾਰੀ ਮੁਤਾਬਕ ਕਿਸੇ ਰਿਸ਼ਵਤ ਮਾਮਲੇ ’ਚ ਫਸੇ ਅਪਣੇ ਇਕ ਸਾਥੀ ਦੇ ਹੱਕ ਵਿਚ ਪਟਵਾਰੀ, ਕਾਨੂੰਨਗੋ ਅਤੇ ਡੀ.ਸੀ. ਦਫ਼ਤਰ ਕਰਮਚਾਰੀ ਅਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਆਉਂਦੇ ਦਿਨਾਂ ’ਚ ਕਲਮਛੋੜ ਹੜਤਾਲ ਕਰਨਗੇ। ਮੈਂ ਦੱਸਣਾ ਚਾਹੁੰਦਾ ਹਾਂ ਕਿ ਕਲਮਛੋੜ ਹੜਤਾਲ ਕਰੋ ਪਰ ਬਾਅਦ ਵਿਚ ਕਲਮ ਤੁਹਾਡੇ ਹੱਥਾਂ ’ਚ ਦੇਣੀ ਹੈ ਜਾਂ ਨਹੀਂ ਇਹ ਫੈਸਲਾ ਸਰਕਾਰ ਕਰੇਗੀ”।

ਮੁੱਖ ਮੰਤਰੀ ਭਗਵੰਤ ਮਾਨ ਨੇ ਚਿਤਾਵਨੀ ਦਿੰਦਿਆਂ ਅੱਗੇ ਲਿਖਿਆ, “ਸਾਡੇ ਕੋਲ ਬਹੁਤ ਪੜ੍ਹੇ-ਲਿਖੇ ਬੇਰੁਜ਼ਗਾਰ ਮੌਜੂਦ ਨੇ…ਜੋ ਤੁਹਾਡੇ ਵਾਲੀਆਂ ਕਲਮਾਂ ਫੜਨ ਨੂੰ ਤਿਆਰ ਬੈਠੇ ਨੇ…ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣ ਦਿਤੀ ਜਾਵੇਗੀ”।

ਦੱਸ ਦੇਈਏ ਕਿ ਮਨਿਸਟੀਰੀਅਲ ਸਟਾਫ਼ ਯੂਨੀਅਨ ਨੇ ਮੁੜ ਸਰਕਾਰ ਵਿਰੁਧ ਸੰਘਰਸ਼ ਦਾ ਬਿਗਲ ਵਜਾ ਦਿਤਾ ਹੈ। ਮੁਲਾਜ਼ਮ ਆਗੂਆਂ ਨੇ ਫ਼ੈਸਲਾ ਕੀਤਾ ਹੈ ਕਿ ਡੀ.ਸੀ. ਮੁਲਾਜ਼ਮ ਯੂਨੀਅਨ ਵਲੋਂ 11 ਸਤੰਬਰ ਤੋਂ 13 ਸਤੰਬਰ ਤਕ ਪੰਜਾਬ ਭਰ ਵਿਚ ਹੜਤਾਲ ਕੀਤੀ ਜਾਵੇਗੀ।

Exit mobile version