Site icon TV Punjab | Punjabi News Channel

ਰਾਜਥਾਨ ਤੇ ਪੰਜਾਬ ਵਿਚ ਮੁਕਾਬਲਾ ਅੱਜ

ਦੁਬਈ : ਆਈ.ਪੀ.ਐਲ. 2021 ਦੇ 32ਵੇਂ ਮੈਚ ਵਿਚ ਮੰਗਲਵਾਰ ਨੂੰ ਰਾਜਸਥਾਨ ਰਾਇਲਜ਼ ਤੇ ਪੰਜਾਬ ਕਿੰਗਸ ਦੀਆਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ। ਇਸ ਦੌਰਾਨ ਲਿਯਾਮ ਲਿਵਿੰਸਗਸਟੋਨ ਏਵਿਨ ਲੁਈਸ ਦੀ ਹਮਲਾਵਰ ਬੱਲੇਬਾਜ਼ੀ ਤੇ ਕ੍ਰਿਸ ਗੇਲ ਦੀ ਤਾਕਤ ਤੇ ਕੇ.ਐੱਲ. ਰਾਹੁਲ ਦੇ ਹੁਨਰ ਵਿਚ ਮੁਕਾਬਲਾ ਹੋਵੇਗਾ।

ਮੌਜੂਦਾ ਆਈ.ਪੀ.ਐੱਲ. ਵਿਚ ਰਾਜਸਥਾਨ ਰਾਇਲਜ਼ ਫਿਲਹਾਲ 7 ਵਿਚੋਂ 3 ਮੁਕਾਬਲੇ ਜਿੱਤ ਕੇ ਅੰਕ ਸੂਚੀ ਵਿਚ 6ਵੇਂ ਸਥਾਨ ਉੱਤੇ ਹੈ , ਜਦਕਿ ਪੰਜਾਬ ਦੀ ਟੀਮ 8 ਮੈਚਾਂ ਵਿਚ 3 ਜਿੱਤ ਕੇ ਸਤਵੇਂ ਥਾਂ ਉਤੇ ਹੈ । ਇਸ ਆਈ.ਪੀ.ਐੱਲ. ਦੇ ਪਹਿਲੇ ਪੜ੍ਹਾਅ ਵਿਚ ਪੰਜਾਬ ਨੇ ਰਾਜਸਥਾਨ ਨੂੰ 4 ਦੌੜਾਂ ਨਾਲ ਹਰਾਇਆ ਸੀ।

ਟੀਵੀ ਪੰਜਾਬ ਬਿਊਰੋ 

Exit mobile version