Site icon TV Punjab | Punjabi News Channel

ਅਮਰੀਕਾ ‘ਚ ਕੋਰੋਨਾ ਦੇ ਨਵੇਂ ਰੂਪ ਦੀ ਪੁਸ਼ਟੀ

ਨਿਊਯਾਰਕ :ਇਸ ਹਫਤੇ ਦੇ ਮੱਧ ਤੋਂ ਪਹਿਲਾਂ ਅਮਰੀਕਾ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੋਨ ਤੋਂ ਅਛੂਤਾ ਸੀ, ਪਰ ਵੀਰਵਾਰ ਨੂੰ ਘੱਟੋ-ਘੱਟ ਪੰਜ ਰਾਜਾਂ ਵਿਚ ਵਾਇਰਸ ਦੇ ਇਸ ਨਵੇਂ ਰੂਪ ਦੀ ਪੁਸ਼ਟੀ ਹੋਈ। ਇਸ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇਹ ਵਾਇਰਸ ਆਪਣਾ ਰੂਪ ਬਦਲ ਸਕਦਾ ਹੈ ਅਤੇ ਦੁਨੀਆ ਵਿਚ ਤੇਜ਼ੀ ਅਤੇ ਆਸਾਨੀ ਨਾਲ ਫੈਲ ਸਕਦਾ ਹੈ।

ਓਮੀਕਰਨ ਨਾਲ ਨਿਪਟਣ ਲਈ ਟੀਮ ਤਿਆਰ
ਜੋਹਾਨਸਬਰਗ : ਦੱਖਣੀ ਅਫਰੀਕਾ ਵਿਚ ਸੰਕਰਮਣ ਦੇ ਮਾਮਲਿਆਂ ਵਿਚ ਵਾਧੇ ਦੇ ਵਿਚਕਾਰ, ਵਿਸ਼ਵ ਸਿਹਤ ਸੰਗਠਨ ਨੇ ਦੇਸ਼ ਦੇ ਗੌਟੇਂਗ ਸੂਬੇ ਵਿਚ ਨਿਗਰਾਨੀ ਦੇ ਉਪਾਵਾਂ ਨੂੰ ਤੇਜ਼ ਕਰਨ ਅਤੇ ਵਾਇਰਸ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕਰਨ ਲਈ ਅਧਿਕਾਰੀਆਂ ਦੀ ਇਕ ਟੀਮ ਬਣਾਈ ਹੈ, ਜੋ ਕਿ ਕੋਰੋਨਾ ਦੇ ਨਵੇਂ ਰੂਪ ਦਾ ਕੇਂਦਰ ਹੈ। ਇਸ ਸਬੰਧ ‘ਚ ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ।

ਟੀਕਾਕਰਨ ਤੋਂ ਇਨਕਾਰ ਕਰਨ ਵਾਲਿਆਂ ਨੂੰ ਲੱਗ ਸਕਦਾ ਹੈ ਜੁਰਮਾਨਾ
ਪੈਰਿਸ : ਗ੍ਰੀਸ ਵਿਚ 60 ਸਾਲ ਤੋਂ ਵੱਧ ਉਮਰ ਦੇ ਲੋਕ ਜੋ ਟੀਕਾਕਰਨ ਤੋਂ ਇਨਕਾਰ ਕਰਦੇ ਹਨ, ਉਹਨਾਂ ਨੂੰ ਮਹੀਨਾਵਾਰ ਜੁਰਮਾਨਾ ਲੱਗ ਸਕਦਾ ਹੈ ਅਤੇ ਉਹਨਾਂ ਦੀ ਪੈਨਸ਼ਨ ਦੀ ਰਕਮ ਵਿਚ ਇਕ ਤਿਹਾਈ ਦੀ ਕਟੌਤੀ ਹੋ ਸਕਦੀ ਹੈ। ਆਗੂਆਂ ਦਾ ਕਹਿਣਾ ਹੈ ਕਿ ਇਹ ਕਠੋਰ ਨੀਤੀ ਵੋਟਾਂ ਤਾਂ ਘਟਾਏਗੀ, ਪਰ ਜਾਨਾਂ ਬਚਾਉਣ ਵਿਚ ਸਹਾਈ ਹੋਵੇਗੀ।

ਵਿਦੇਸ਼ੀ ਮਹਿਮਾਨ ਦਾ ਪੂਰਾ ਵੇਰਵਾ ਰੱਖਣ ਦੇ ਹੁਕਮ
ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਦੇ ਵਰਿੰਦਾਵਨ ਸ਼ਹਿਰ ‘ਚ 10 ਵਿਦੇਸ਼ੀ ਅਤੇ ਇਕ ਮੂਲ ਨਾਗਰਿਕ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਨੇ ਸਾਰੇ ਗੈਸਟ ਹਾਊਸਾਂ ਅਤੇ ਆਸ਼ਰਮਾਂ ਨੂੰ ਕਿਹਾ ਹੈ ਕਿ ਉਹ ਆਉਣ ਵਾਲੇ ਹਰ ਵਿਦੇਸ਼ੀ ਮਹਿਮਾਨ ਦਾ ਪੂਰਾ ਵੇਰਵਾ ਰੱਖਣ ਅਤੇ ਉਨ੍ਹਾਂ ਦੇ ਬਾਅਦ ਹੀ ਉਨ੍ਹਾਂ ਨੂੰ ਇੱਥੇ ਰੱਖਣ।

ਭਰਾ ਵੱਲੋਂ ਚਲਾਈ ਗੋਲ਼ੀ ਨਾਲ ਭੈਣ ਦੀ ਮੌਤ
ਅਟਲਾਂਟਾ : ਇਕ 13 ਸਾਲਾ ਲੜਕੇ ਵੱਲੋਂ ਚਲਾਈ ਗੋਲੀ ਨਾਲ ਉਸ ਦੀ 14 ਸਾਲਾ ਭੈਣ ਦੀ ਮੌਤ ਹੋ ਗਈ। ਡੌਗਲਸ ਕਾਊਂਟੀ, ਜਾਰਜੀਆ, ਦੇ ਸ਼ੈਰਿਫ ਟਿਮ ਪਾਊਂਡਜ ਨੇ ਦੱਸਿਆ ਕਿ ਇਹ ਘਟਨਾ ਅਟਲਾਂਟਾ ਤੋਂ 20 ਮੀਲ ਦੂਰ ਡੌਗਲਸਵਿਲੇ ਦੇ ਇਕ ਘਰ ਵਿਚ ਵਾਪਰੀ।

ਉਨ੍ਹਾਂ ਦੱਸਿਆ ਕਿ 13 ਸਾਲਾ ਲੜਕਾ ਘਰ ਵਿਚ ਹੀ ਗੰਨ ਬਣਾਉਣ ਦਾ ਕੰਮ ਕਰਦਾ ਸੀ। ਦੋ ਵਿਅਕਤੀ ਲੜਕੇ ਕੋਲੋਂ ਗੰਨ ਖ਼ਰੀਦਣ ਆਏ ਸਨ ਪਰੰਤੂ ਉਹ ਗੰਨ ਖੋਹ ਕੇ ਭੱਜ ਗਏ ਜਿਸ ‘ਤੇ ਲੜਕੇ ਨੇ ਗੋਲੀ ਚਲਾ ਦਿੱਤੀ ਜੋ ਨੇੜੇ ਖੜੀ ਉਸ ਦੀ ਆਪਣੀ ਭੈਣ ਕਿਰਾ ਸਕਾਟ ਦੇ ਵੱਜ ਗਈ। ਜਿਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ।

ਟੀਵੀ ਪੰਜਾਬ ਬਿਊਰੋ

Exit mobile version