TV Punjab | Punjabi News Channel

ਕੈਬਨਿਟ ਮੰਤਰੀ ਸਰਾਰੀ ਦੀਆਂ ਵਧੀਆਂ ਮੁਸ਼ਕਲਾਂ, ਬਰਖ਼ਾਸਤਗੀ ਨੂੰ ਲੈ ਕੇ ਕਾਂਗਰਸੀ ਨੇਤਾਵਾਂ ਨੇ ਸ਼ੁਰੂ ਕੀਤਾ ਧਰਨਾ

Facebook
Twitter
WhatsApp
Copy Link

ਜਲੰਧਰ : ਪੰਜਾਬ ਦੀ ਭਗਵੰਤ ਮਾਨ ਸਰਕਾਰ ’ਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਨੇ ਜਲੰਧਰ ’ਚ ਧਰਨਾ ਸ਼ੁਰੂ ਕੀਤਾ ਹੈ। ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿੱਤੇ ਧਰਨੇ ਵਿਚ 90 ਫ਼ੀਸਦੀ ਵਰਕਰ ਦਿਹਾਤ ਇਲਾਕੇ ਤੋਂ ਪਹੁੰਚੇ ਹਨ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਬਦਲਣ ਦੀਆਂ ਤਿਆਰੀਆਂ ਦਰਮਿਆਨ ਦੇਸ਼-ਵਿਦੇਸ਼ ਅਤੇ ਸ਼ਹਿਰੀ ਇਕਾਈਆਂ ਦੇ ਮੁਖੀ ਧਰਨੇ ਰਾਹੀਂ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਹਨ। ਇਸ ਕਾਰਨ ਅੱਜ ਇੱਥੇ ਦੇਹਾਤੀ ਇਕਾਈ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀ ਦੀ ਅਗਵਾਈ ਹੇਠ 100 ਤੋਂ ਵੱਧ ਵਰਕਰ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਹੁੰਚ ਗਏ ਹਨ।

ਸ਼ਹਿਰੀ ਇਕਾਈ ਦੇ ਵਰਕਰ ਵੀ ਹੌਲੀ-ਹੌਲੀ ਪਹੁੰਚ ਰਹੇ ਹਨ। ਫਿਲਹਾਲ ਧਰਨੇ ਵਾਲੀ ਥਾਂ ’ਤੇ ਦਿਹਾਤ ਯੂਨਿਟ ਦਾ ਕਬਜ਼ਾ ਦਿਸ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ’ਤੇ ਕਾਂਗਰਸ ਵੱਲੋਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਟੈਂਡਰਾਂ ਅਤੇ ਠੇਕੇਦਾਰਾਂ ਨਾਲ ਸਬੰਧਤ ਇਕ ਆਡੀਓ ਵਾਇਰਲ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ’ਤੇ ਭਿ੍ਰਸ਼ਟਾਚਾਰ ਦੇ ਦੋਸ਼ ਲੱੱਗੇ ਹਨ। ਸਰਕਾਰ ਇਸ ਦੀ ਜਾਂਚ ਵੀ ਕਰਵਾ ਰਹੀ ਹੈ ਪਰ ਵਿਰੋਧੀ ਧਿਰ ਨੇ ਮੰਤਰੀ ਦੀ ਬਰਖ਼ਾਸਤਗੀ ਦੀ ਮੰਗ ਤੇਜ਼ ਕਰ ਦਿੱਤੀ ਹੈ।

ਮੇਅਰ ਜਗਦੀਸ਼ ਰਾਜ ਰਾਜਾ ਅਤੇ ਜਲੰਧਰ ਸੈਂਟਰਲ ਦੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਕਰੀਬ 1 ਮਿੰਟ ਦੇ ਵਕਫੇ ’ਤੇ ਧਰਨੇ ਵਾਲੀ ਥਾਂ ਉੱਤੇ ਪੁੱਜੇ। ਹਾਲਾਂਕਿ ਦੋਵਾਂ ਵਿਚਕਾਰ ਕੋਈ ਦੁਆ-ਸਲਾਮ ਨਹੀਂ ਹੋਈ। ਚੋਣਾਂ ਤੋਂ ਪਹਿਲਾਂ ਹੀ ਦੋਵਾਂ ਵਿਚਾਲੇ 36 ਦਾ ਅੰਕੜਾ ਬਰਕਰਾਰ ਹੈ। ਮੇਅਰ ਨੇ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਵੀ ਦਾਅਵਾ ਪੇਸ਼ ਕੀਤਾ ਸੀ। ਹਾਲਾਂਕਿ ਆਖ਼ਰੀ ਸਮੇਂ ’ਤੇ ਉਨ੍ਹਾਂ ਨੂੰ ਮਨਾ ਲਿਆ ਗਿਆ।

ਮਾਨ ਸਰਕਾਰ ਪਹਿਲਾਂ ਹੀ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਟੈਂਡਰ ’ਚ ਕਮਿਸ਼ਨ ਦੇ ਦੋਸ਼ ’ਚ ਮੰਤਰੀ ਮੰਡਲ ’ਚੋਂ ਬਾਹਰ ਕਰ ਚੁੱਕੀ ਹੈ। ਹੁਣ ਇਕ ਹੋਰ ਮੰਤਰੀ ’ਤੇ ਕਾਰਵਾਈ ਦਾ ਚੌਤਰਫਾ ਦਬਾਅ ਬਣ ਰਿਹਾ ਹੈ।

Exit mobile version