TV Punjab | Punjabi News Channel

ਸੀ.ਐੱਮ ਚੰਨੀ ਦੇ ਘਰ ਪਹੁੰਚਿਆ ਕੋਰੋਨਾ,ਪਤਨੀ ਤੇ ਬੇਟੇ ਦੀ ਰਿਪੋਰਟ ਪਾਜ਼ੀਟਿਵ

FacebookTwitterWhatsAppCopy Link

ਚੰਡੀਗੜ੍ਹ- ਕੋਰੋਨਾ ਦੀ ਤੀਜੀ ਲਹਿਰ ਦੇਸ਼ ਚ ਸ਼ੁਰੂ ਹੋ ਗਈ ਹੈ.ਵਿਦੇਸ਼ਾਂ ਤੋਂ ਆ ਰਹੀ ਫਲਾਈਟਾਂ ਚ ਵੱਡੀ ਗਿਣਤੀ ਚ ਕੋਰੋਨਾ ਮਰੀਜ਼ ਪਾਏ ਜਾ ਰਹੇ ਨੇ.ਪੰਜਾਬ ਸਰਕਾਰ ਨੇ ਚਾਹੇ ਇਨਫੈਕਸ਼ਨ ਨੂੰ ਰੋਕਣ ਲਈ ਕਈ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ ਪਰ ਇਸੇ ਵਿਚਕਾਰ ਸੀ.ਐੱਮ ਹਾਊਸ ਦੇ ਵਿੱਚ ਕੋਰੋਨਾ ਨੇ ਦਸਤਕ ਦਿੱਤੀ ਹੈ.ਮੁੱਖ ਮੰਤਰੀ ਚੰਨੀ ਦੇ ਪਰਿਵਾਰ ਚ ਤਿੰਨ ਲੋਕਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ.ਸੀ.ਅੇੱਮ ਚੰਨੀ ਦੀ ਪਤਨੀ ਅਤੇ ਬੇਟੇ ਨੂੰ ਕੋਰੋਨਾ ਤੋਂ ਪੀੜਤ ਪਾਇਆ ਗਿਆ ਹੈ.ਇਸਦੇ ਨਾਲ ਹੀ ਮੁੱਖ ਮੰਤਰੀ ਵਲੋਂ ਵੀ ਇੱਕ ਵਾਰ ਫਿਰ ਤੋਂ ਆਪਣਾ ਟੈਸਟ ਕਰਵਾਇਆ ਗਿਆ ਹੈ ਜਿਸ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ.

Exit mobile version