ਕੋਰੋਨਾ ਤੋਂ ਡਰੇ ਲੋਕਾਂ ਨੇ ਗੁੱਜਰਾਂ ਤੋਂ ਬਣਾਈ ਦੂਰੀ

Share News:

ਤਬਲੀਗੀ ਜਮਾਤ ਨਾਲ ਸਬੰਧਾਂ ਦੇ ਆਰੋਪ ‘ਚ ਅੰਮ੍ਰਿਤਸਰ ਦੇ ਕੁਝ ਪਿੰਡਾਂ ਵੱਲੋਂ ਗੁੱਜਰਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ।  ਇਨ੍ਹਾਂ ਗੁੱਜਰਾਂ ਬਾਰੇ ਲੋਕਾਂ ਨੇ ਬਾਕਾਇਦਾ ਅਨਾਊਂਸਮੈਂਟ ਕਰਕੇ ਆਪਣੇ ਪਿੰਡਾਂ ਵਿਚ ਆਉਣ ‘ਤੇ ਰੋਕ ਲਗਾ ਦਿੱਤੀ ਹੈ।  ਇਨ੍ਹਾਂ ਕੋਲੋਂ ਦੁੱਧ ਨਹੀਂ ਲਿਆ ਜਾ ਰਿਹਾ ਅਤੇ ਨਾ ਹੀ ਪਿੰਡਾਂ ਵਿਚੋਂ ਲੰਘਣ ਦਿੱਤਾ ਜਾ ਰਿਹਾ ਹੈ।  ਇਸ ਕਾਰਨ ਗੁੱਜਰ ਬਹੁਤ ਪਰੇਸ਼ਾਨ ਹਨ।  ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਪੇਟ ਪਾਲਣ ਵਿੱਚ ਵੀ ਮੁਸ਼ਕਿਲ ਆਉਣੀ ਸ਼ੁਰੂ ਹੋ ਗਈ ਹੈ।

leave a reply