Site icon TV Punjab | Punjabi News Channel

ਵਰਲਡ ਕੱਪ 2023 ‘ਚ ਅਫਗਾਨਿਸਤਾਨ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਪਹਿਲੀ ਵਾਰ ਵਨਡੇ ‘ਚ ਹਰਾਇਆ

ਡੈਸਕ- ਭਾਰਤ ਦੀ ਮੇਜ਼ਬਾਨੀ ਵਿਚ ਖੇਡੇ ਜਾ ਰਹੇ ਹਨ ਵਨਡੇ ਵਰਲਡ ਕੱਪ 2023 ਵਿਚ ਨੂੰ ਤੀਜਾ ਵੱਡਾ ਉਲਟਫੇਰ ਹੋਇਆ ਹੈ। ਚੇਨਈ ਦੇ ਐੱਮਏ ਚਿੰਦਬਰਮ ਸਟੇਡੀਅਮ ਵਿਚ ਅਫਗਾਨਿਸਤਾਨ ਤੇ ਪਾਕਿਸਤਾਨ ਵਿਚ ਰੋਮਾਂਚਕ ਮੈਚ ਖੇਡਿਆ ਗਿਆ ਜਿਸ ਵਿਚ ਅਫਗਾਨ ਟੀਮ ਨੇ 8 ਵਿਕਟ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ।

ਇਸ ਤੋਂ ਪਹਿਲਾਂ ਅਫਗਾਨਿਸਤਾਨ ਟੀਮ ਨੇ ਵਰਲਡ ਚੈਂਪੀਅਨ ਇੰਗਲੈਂਡ ਨੂੰ 69 ਦੌੜਾਂ ਤੋਂ ਹਰਾ ਕੇ ਪਹਿਲਾ ਉਲਟਫੇਰ ਕੀਤਾ ਸੀ। ਇਸਦੇ ਬਾਅਦ ਟੂਰਨਾਮੈਂਟ ਦਾ ਦੂਜਾ ਉਲਟਫੇਰ ਨੀਦਰਲੈਂਡਸ ਨੇ ਸਾਊਥ ਅਫਰੀਕਾ ਨੂੰ ਹਰਾ ਕੇ ਕੀਤਾ ਸੀ। ਚੇਨਈ ਦੇ ਚੇਪਾਕ ਮੈਦਾਨ ‘ਤੇ ਪਾਕਿਸਤਾਨ ਨੇ ਟੌਸ ਜਿੱਤ ਤੇ ਬੈਟਿੰਗ ਚੁਣੀ। ਟੀਮ ਨੇ 50 ਓਵਰ ਵਿਚ 7 ਵਿਕਟਾਂ ‘ਤੇ 282 ਦੌੜਾਂ ਬਣਾਈਆਂ, ਨੂਰ ਅਹਿਮਦ ਨੇ 3 ਵਿਕਟਾਂ ਲਈਆਂ। ਅਫਗਾਨਿਸਤਾਨ ਨੇ 49ਵੇਂ ਓਵਰ ਵਿਚ 2 ਵਿਕਟਾਂ ਗੁਆ ਕੇ ਟਾਰਗੈੱਟ ਹਾਸਲ ਕਰ ਲਿਆ। ਇਬ੍ਰਾਹਿਮ ਜਾਦਰਾਨ ਨੇ 87 ਦੌੜਾਂ ਬਣਾਈਆਂ। ਉਨ੍ਹਾਂ ਨੇ ਰਹਿਮਾਨੁੱਲਾਹ ਗੁਰਬਾਜ ਦੇ ਨਾਲ 130 ਦੌੜਾਂ ਦੀ ਓਪਨਿੰਗ ਪਾਰਟਨਰਸ਼ਿਪ ਵੀ ਕੀਤੀ। 190 ਦੌੜਾਂ ‘ਤੇ ਜਾਦਰਾਨ ਦਾ ਵਿਕਟ ਗੁਆਉਣ ਦੇ ਬਾਅਦ ਰਹਿਮਤ ਸ਼ਾਹ ਨੇ ਕਪਤਾਨ ਹਸ਼ਮਤੁੱਲਾਹ ਸ਼ਹੀਦੀ ਦੇ ਨਾਲ 96 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿਤਾਇਆ।

ਪਾਕਿਸਤਾਨ ‘ਤੇ ਜਿੱਤ ਦੇ ਬਾਅਦ ਅਫਗਾਨਿਸਤਾਨ ਦੇ 4 ਅੰਕ ਹੋ ਗਏ। ਟੀਮ ਪੁਆਇੰਟ ਟੇਬਲ ‘ਚ 6ਵੇਂ ਨੰਬਰ ‘ਤੇ ਪਹੁੰਚ ਗਈ ਜਦੋਂ ਕਿ 5 ਮੈਚਾਂ ਵਿਚ ਤੀਜੀ ਹਾਰ ਦੇ ਬਾਅਦ ਪਾਕਿਸਤਾਨ ਨੰਬਰ 5 ‘ਤੇ ਹੈ ਪਰ ਉਸ ਦੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਟੀਮ ਨੂੰ ਹੁਣ ਆਪਣੇ ਬਚੇ ਹੋਏ ਚਾਰੋਂ ਮੈਚ ਜਿੱਤਣ ਦੇ ਨਾਲ ਦੂਜੀਆਂ ਟੀਮਾਂ ‘ਤੇ ਵੀ ਨਿਰਭਰ ਰਹਿਣਾ ਹੋਵੇਗਾ।

Exit mobile version