1-7 ਨਵੰਬਰ ਹੈ ਬ੍ਰਿਟਿਸ਼ ਕੋਲੰਬੀਅਨਸ ਲਈ ਖਾਸ

1-7 ਨਵੰਬਰ ਹੈ ਬ੍ਰਿਟਿਸ਼ ਕੋਲੰਬੀਅਨਸ ਲਈ ਖਾਸ

SHARE
Community Programs Coordinators promoting different programs during Crime Prevention Week, Photo: Surrey RCMP

Surrey: ਬ੍ਰਿਟਿਸ਼ ਕੋਲੰਬੀਆ ‘ਚ 1-7 ਨਵੰਬਰ ਨੂੰ ਕਰਾਈਮ ਪਰੀਵੈਂਸ਼ਨ ਹਫ਼ਤੇ ਵਜੋਂ ਮਨਾਇਆ ਜਾ ਰਿਹਾ ਹੈ। ਯਾਨੀ ਜ਼ੁਰਮ ਨੂੰ ਰੋਕਣ ਦਾ ਹਫ਼ਤਾ।
ਜਿਸ ਲਈ ਵੱਡੀ ਗਿਣਤੀ ‘ਚ ਵੋਲੰਟੀਅਰ ਪੁਲਿਸ ਨਾਲ਼ ਮਿਲ ਕੇ ਕੰਮ ਕਰ ਰਹੇ ਹਨ, ਕਈ ਪ੍ਰੋਗਰਾਮ ਲੋਕਾਂ ਦੀ ਸੁਰੱਖਿਆ ਨੂੰ ਸਥਾਈ ਬਣਾਉਣ ਲਈ ਪੂਰਾ ਸਾਲ ਚਲਾਏ ਜਾਂਦੇ ਹਨ।
ਕਰਾਈਮ ਪ੍ਰੀਵੈਂਸ਼ਨ ਵੀਕ ਤਹਿਤ ਇਨ੍ਹਾਂ ਸਭ ਪ੍ਰੋਗਰਾਮਾਂ ‘ਤੇ ਇੱਕੋ ਸਮੇਂ ਵੋਲੰਟੀਅਰਸ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਕਿਸ ਤਰੀਕੇ ਨਾਲ਼ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਨ ਤੇ ਜ਼ੁਰਮ ਤੋਂ ਦੂਰ ਰਹਿ ਸਕਦੇ ਹਨ।
ਇੱਥੋਂ ਤੱਕ ਕਿ ਜੋ ਲੋਕ ਖ਼ਰਾਬ ਡਰਾਈਵ ਕਰਨ ਦੇ ਆਦੀ ਹਨ ਤੇ ਤੇਜ਼ ਰਫ਼ਤਾਰ ‘ਚ ਗੱਡੀ ਚਲਾਉਂਦੇ ਹਨ ਉਹ ਵੀ ਤੇਜ਼ ਗੱਡੀ ਚਲਾ ਕੇ ਵੱਡਾ ਜ਼ੁਰਮ ਕਰ ਰਹੇ ਹੁੰਦੇ ਹਨ। ਤੇਜ਼ ਗੱਡੀ ਚਲਾਉਣ ਸਮੇਂ ਇੱਕ ਵਿਅਕਤੀ ਆਪਣੇ ਸਮੇਤ ਹੋਰ ਬੇਕਸੂਰਾਂ ਦੀ ਜ਼ਿੰਦਗੀ ਨੂੰ ਵੀ ਖ਼ਤਰੇ ‘ਚ ਪਾ ਦਿੰਦਾ ਹੈ।

Photo: Surrey RCMP

ਇਸੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਹਰ ਪੱਖੋਂ ਖੁਦ ਨੂੰ ਤੇ ਨਾਲ਼ ਹੀ ਆਪਣੇ ਆਲ਼ੇ-ਦੁਆਲ਼ੇ ਨੂੰ ਸੁਰੱਖਿਅਤ ਰੱਖਣ ਪ੍ਰਤੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਇਸ ਮੌਕੇ ਚੋਰੀ ਹੋਈਆਂ ਗੱਡੀਆਂ ਨੂੰ ਲੱਭਣ ਸਮੇਤ ਬਲਾਕ ਵਾਚ ਪ੍ਰੋਗਰਾਮ ‘ਤੇ ਵੀ ਕਾਫ਼ੀ ਜ਼ੋਰ ਦਿੱਤਾ ਜਾ ਰਿਹਾ ਹੈ, ਇਹ ਅਜਿਹਾ ਪ੍ਰੋਗਰਾਮ ਹੈ ਜਿਸ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਆਪਣੇ ਗੁਆਂਢੀਆਂ ਨਾਲ਼ ਚੰਗੇ ਰਿਸ਼ਤੇ ਬਣਾਉਣ। ਜੇਕਰ ਗੁਆਂਢੀਆਂ ਨਾਲ਼ ਰਿਸ਼ਤੇ ਚੰਗੇ ਹੋਣਗੇ ਤਾਂ ਵੀ ਇੱਕ ਸੁਰੱਖਿਅਤ ਮਾਹੌਲ ਬਣਾਇਆ ਜਾ ਸਕੇਗਾ। ਗੁਆਂਢ ‘ਚ ਹੁੰਦੀਆਂ ਗਤੀਵਿਧੀਆਂ ‘ਤੇ ਧਿਆਨ ਦੇਣਾ ਵੀ ਬਹੁਤ ਜਰੂਰੀ ਹੈ ਇਸ ਨਾਲ਼ ਅਸੀਂ ਆਪਣੇ ਸਮਾਜ ‘ਚ ਹੁੰਦੇ ਚੰਗੇ-ਮਾੜੇ ਕੰਮਾਂ ‘ਤੇ ਧਿਆਨ ਰੱਖ ਸਕਦੇ ਹਾਂ।
ਟੀ.ਵੀ. ਪੰਜਾਬ ਵੱਲੋਂ ਵੀ ਆਪਣੇ ਸਾਰੇ ਹੀ ਪਾਠਕਾਂ ਤੇ ਸਰੋਤਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰਨ, ਆਪਣੇ ਦੁਆਲ਼ੇ ਦੇ ਮਾਹੌਲ ਦਾ ਧਿਆਨ ਰੱਖਣ ਤੇ ਕਰਾਈਮ ਪਰੀਵੈਂਸ਼ਨ ਵੀਕ ਨੂੰ ਹੋਰ ਵੀ ਕਾਮਯਾਬ ਬਣਾਉਣ।

Short URL:tvp http://bit.ly/2qsZVbW

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab