ਅਮਰੀਕਾ ਦੇ ਵੱਡੇ ਘਪਲ਼ੇ ‘ਚ ਪੰਜਾਬੀ ਦਾ ਨਾਮ ਵੀ ਸ਼ਾਮਲ

ਅਮਰੀਕਾ ਦੇ ਵੱਡੇ ਘਪਲ਼ੇ ‘ਚ ਪੰਜਾਬੀ ਦਾ ਨਾਮ ਵੀ ਸ਼ਾਮਲ

ਡੇਵਿਡ ਸਿੱਧੂ ਨੇ ਸੀ.ਈ.ਓ. ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ੀ

SHARE

Vancouver: ਵੈਨਕੂਵਰ ਦੇ ਵੱਡੇ ਵਪਾਰੀ ਡੇਵਿਡ ਸਿੱਧੂ ਦਾ ਨਾਮ ਹਾਲੀਵੁੱਡ ਸੈਲੇਬਸ ਨਾਲ਼ ਬੱਚਿਆਂ ਲਈ ਰਿਸ਼ਵਤ ਦੇਣ ਦੇ ਮਾਮਲੇ ‘ਚ ਆਉਣ ਤੋਂ ਬਾਅਦ ਸਿੱਧੂ ਨੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਵੈਨਕੂਵਰ ‘ਚ ਦੋ ਕੰਪਨੀਆਂ ਦਾ ਡੇਵਿਡ ਸਿੱਧੂ ਸੀਈਓ ਸੀ, ਕਾਲਜ ‘ਚ ਦਾਖਲਾ ਦਿਵਾਉਣ ਲਈ ਅਮਰੀਕਾ ‘ਚ 50 ਵਿਅਕਤੀਆਂ ‘ਤੇ ਚੀਟਿੰਗ ਸਕੈਂਡਲ ਤਹਿਤ ਅਮਰੀਕਾ ‘ਚ ਮਾਮਲੇ ਦਰਜ ਹੋਏ ਹਨ।
ਈਸਟ-ਵੈਸਟ ਪੈਟਰੋਲੀਅਮ ਨੇ ਅੱਜ ਐਲਾਨ ਕੀਤਾ ਹੈ ਕਿ ਡੇਵਿਡ ਸਿੱਧੂ ਨੇ ਉਨਾਂ੍ਹ ਦੀ ਕੰਪਨੀ ਦੇ ਸੀ.ਈ.ਓ. ਦਾ ਅਹੁਦਾ ਛੱਡ ਦਿੱਤਾ ਹੈ। ਜੋ ਕੰਪਨੀ ਦੇ ਪ੍ਰਧਾਨ ਵਜੋਂ ਵੀ ਕੰਮ ਕਰ ਰਿਹਾ ਸੀ।
ਤੇਲ ਤੇ ਗੈਸ ਇਨਵੈਸਟਮੈਂਟ ਫਰਮ ਨੇ ਕਿਹਾ ਹੈ ਕਿ ਡੇਵਿਡ ਸਿੱਧੂ ਨੇ ਇਨਾਂ੍ਹ ਅਹੁਦਿਆਂ ਨੂੰ ਛੱਡ ਦੇਣ ਦਾ ਫੈਸਲਾ ਕੀਤਾ ਹੈ। ਕਾਨੂੰਨੀ ਪ੍ਰਕਿਰਿਆ ਤਹਿਤ ਸਿੱਧੂ ਨੂੰ ਧਿਆਨ ਦੇਣਾ ਪਵੇਗਾ ਪਰ ਉਹ ਕੰਪਨੀ ਦਾ ਨਿਰਦੇਸ਼ਕ ਰਹੇਗਾ।

David Sidoo

ਐਡਵਾਂਟੇਜ ਲੀਥੀਅਮ ਕਾਰਪੋਰੇਸ਼ਨ ਨੇ ਵੀ ਐਲਾਨ ਕੀਤਾ ਹੈ ਕਿ ਸਿੱਧੂ ਨੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਡੇਵਿਡ ਸਿੱਧੂ ‘ਤੇ ਬੌਸਟਨ ‘ਚ ਮੇਲ ਐਂਡ ਵਾਇਰ ਫਰੌਡ ‘ਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ ਹਨ। ਅਮਰੀਕੀ ਜਸਟਿਸ ਵਿਭਾਗ ਨੇ ਦਾਅਵਾ ਕੀਤਾ ਹੈ ਕਿ 59 ਸਾਲਾ ਡੇਵਿਡ ਸਿੱਧੂ ਨੇ ਆਪਣੇ ਬੇਟੇ ਨੂੰ ਅਮਰੀਕਾ ਦੀ ਵੱਡੀ ਯੂਨੀਵਰਿਿਸਟੀ ‘ਚ ਦਾਖਲਾ ਦਿਵਾਉਣ ਲਈ ਘਪਲਾ ਕੀਤਾ ਹੈ।
ਅਮਰੀਕਾ ਦੇ ਹੁਣ ਤੱਕ ਦੇ ਇਤਿਹਾਸ ‘ਚ ਸਭ ਤੋਂ ਵੱਡੇ ਕਾਲਜ ਸਕੈਂਡਲ ਦਾ ਪਰਦਾਫਾਸ਼ ਹੋਇਆ ਹੈ, ਜਿਸ ‘ਚ ਸਿੱਧੂ ਸਮੇਤ ਦਰਜਨਾਂ ਹੋਰ ਵਿਅਕਤੀਆਂ ‘ਤੇ ਮਾਮਲੇ ਦਰਜ ਹੋਏ ਹਨ। ਜਿਨਾਂ੍ਹ ‘ਚ ਹਾਲੀਵੁੁੱਡ ਦੇ ਕਈ ਵੱਡੇ ਸਿਤਾਰੇ ਵੀ ਸ਼ਾਮਲ ਹਨ।
ਇਨ੍ਹਾਂ ਸਭ ਨੇ ਇਹ ਘਪਲ਼ਾ ਆਪਣੇ ਬੱਚਿਆਂ ਨੂੰ ਅਮਰੀਕਾ ਦੀਆਂ ਉੱਚ ਕੋਟੀ ਦੀਆਂ ਯੂਨੀਵਰਸਿਟੀਜ਼ ‘ਚ ਦਾਖਲਾ ਦਿਵਾਉਣ ਲਈ ਕੀਤਾ ਹੈ।
ਇਸ ਸਕੈਂਡਲ ਤਹਿਤ 500 ਬੀਲੀਅਨ ਡਾਲਰ ਦਾ ਮਾਣਹਾਨੀ ਦਾ ਮਾਮਲਾ ਪਾਇਆ ਗਿਆ ਹੈ, ਜਿਸ ਤਹਿਤ ਦਾਅਵਾ ਕੀਤਾ ਗਿਆ ਹੈ ਕਿ ਅਮੀਰ ਮਾਪਿਆਂ ਨੇ ਮਿਲ ਕੇ ਗਰੀਬ ਮਾਪਿਆਂ ਦੇ ਹੁਸ਼ਿਆਰ ਬੱਚਿਆਂ ਦੀਆਂ ਸੀਟਾਂ ‘ਤੇ ਕਬਜ਼ੇ ਕੀਤੇ, ਉਹ ਬੱਚੇ ਜੋ ਇਨ੍ਹਾਂ ਯੂਨੀਵਰਸਿਟੀਜ਼ ‘ਚ ਸੀਟਾਂ ਦੇ ਅਸਲ ਹੱਕਦਾਰ ਸਨ। ਸ਼ੁੱਕਰਵਾਰ ਨੂੰ ਡੇਵਿਡ ਸਿੱਧੂ ਦੀ ਕੈਲੀਫੋਰਨੀਆ ‘ਚ ਗ੍ਰਿਫ਼ਤਾਰੀ ਹੋਈ ਸੀ, ਜਿਸਦੀ ਬੌਸਟਨ ਦੀ ਅਦਾਲਤ ‘ਚ ਆਉਂਦੇ ਸ਼ੁੱਕਵਾਰ ਨੂੰ ਪੇਸ਼ੀ ਹੈ।
ਸਿੱਧੂ ਦੇ ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਉਹ ਬੇਕਸੂਰ ਹੈ।

Short URL:tvp http://bit.ly/2TBxwkY

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab