ਐਬਸਫਰਡ ‘ਚ ਪੰਜਾਬੀ ਦਾ ਕਤਲ

ਐਬਸਫਰਡ ‘ਚ ਪੰਜਾਬੀ ਦਾ ਕਤਲ

SHARE
Sukhpreet Grewal, 32 found dead in Abbotsford, Photo: SM

Abbotsford:: 32 ਸਾਲਾ ਸੁੱਖਪ੍ਰੀਤ ਗਰੇਵਾਲ ਦੀ ਲਾਸ਼ ਉਸਦੇ ਘਰੋਂ ਮਿਲੀ ਹੈ। ਜਾਂਚ ਟੀਮ ਨੇ ਜਾਣਕਾਰੀ ਦਿੱਤੀ ਹੈ ਕਿ ਸ਼ੁੱਕਰਵਾਰ ਨੂੰ ਦੁਪਹਿਰ 12.40 ‘ਤੇ ਇੱਕ ਪਰਿਵਾਰ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਲਾਪਤਾ ਹੈ, ਐਬਸਫਰਡ ਪੁਲਿਸ ਕੋਲ਼ ਇਹ ਸ਼ਿਕਾਇਤ ਕੀਤੀ ਗਈ ਸੀ।
ਪੁਲਿਸ ਨੇ ਲਾਪਤਾ ਵਿਅਕਤੀ ਦੇ ਘਰ 3100 ਬਲਾਕ, ਕੋਨਸੋਰਟ ਕੋਰਟ ਪਹੁੰਚ ਕੇ ਦੇਖਿਆ ਤਾਂ ਸੁੱਖਪ੍ਰੀਤ ਦੀ ਲਾਸ਼ ਪਈ ਸੀ।
ਪੁਲਿਸ ਨੇ ਦੱਸਿਆ ਕਿ ਜੋ ਅਧਿਕਾਰੀ ਘਟਨਾ ਸਥਾਨ ‘ਤੇ ਗਏ ਸੀ ਉਨ੍ਹਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਗਰੇਵਾਲ ਦੀ ਮੌਤ ਕੁਦਰਤੀ ਢੰਗ ਨਾਲ ਨਹੀਂ ਹੋਈ ਹੈ। ਕਾਤਲ ਨੇ ਮੌਤ ਨੂੰ ਕੁਦਰਤੀ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।
ਆਈ.ਐੱਚ.ਆਈ.ਟੀ. ਐਬਸਫਰਡ ਪੁਲਿਸ ਵਿਭਾਗ ਨਾਲ ਨੇੜੇ ਤੋਂ ਕੰਮ ਕਰ ਰਹੀ ਹੈ। ਫੋਰੈਂਸਿਕ ਲੈਬ ‘ਚ ਸੈਂਪਲ ਵੀ ਪਹੁੰਚ ਗਏ ਹਨ, ਜਿਨ੍ਹਾਂ ਦੀ ਜਾਂਚ ਹੋ ਰਹੀ ਹੈ।
ਪੁਲਿਸ ਵਿਭਾਗ ਨੇ ਕਿਹਾ ਹੈ ਕਿ ਫਿਲਹਾਲ ਉਹ ਇਹ ਨਹੀਂ ਕਹਿ ਸਕਦੇ ਕਿ ਸੁੱਖਪ੍ਰੀਤ ਦਾ ਸਬੰਧ ਗੈਂਗਵਾਰ ਨਾਲ ਸੀ, ਪਰ ਇਸਦਾ ਜ਼ਿਕਰ ਪੁਲਿਸ ਨੇ ਜਰੂਰ ਕੀਤਾ।
ਜੇਕਰ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਹੋਵੇ ਤਾਂ ਉਹ 1-877-551-4448 ਜਾਂ ਫਿਰ 1-800-222-8477 ‘ਤੇ ਸੰਪਰਕ ਕਰ ਸਕਦੇ ਹਨ।

Short URL:tvp http://bit.ly/2LDWQi4

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab