ਕੈਨੇਡੀਅਨ ਕਰਜ਼ ਉਤਾਰਨ ਲਈ ਵਰਤਦੇ ਹਨ ਕਮਾਈ ਦਾ 14.9%

ਕੈਨੇਡੀਅਨ ਕਰਜ਼ ਉਤਾਰਨ ਲਈ ਵਰਤਦੇ ਹਨ ਕਮਾਈ ਦਾ 14.9%

ਸਟੈਟਿਸਟਿਕ ਕੈਨੇਡਾ ਨੇ ਜਾਰੀ ਕੀਤੇ ਅੰਕੜੇ

SHARE

Ottawa: ਔਸਤਨ ਹਰ ਕੈਨੇਡੀਅਨ ਆਪਣੀ ਕਮਾਈ ‘ਚੋਂ 14.9 ਫੀਸਦ ਕਰਜ਼ਾ ਉਤਾਰਨ ਲਈ ਵਰਤਦਾ ਹੈ, ਸਟੈਟਿਸਟਿਕ ਕੈਨੇਡਾ ਨੇ ਇਹ ਅੰਕੜੇ ਜਾਰੀ ਕੀਤੇ ਹਨ।
ਕਰਜ਼ਾ ਕੈਨੇਡੀਅਨਸ ਦੀ ਕਾਫੀ ਜ਼ਿਆਦਾ ਕਮਾਈ ਦਾ ਹਿੱਸਾ ਲੈ ਲੈਂਦਾ ਹੈ, ਜਿਸ ਨਾਲ਼ ਕੈਨੇਡੀਅਨਸ ਦੀ ਤਨਖਾਹ ‘ਚ ਹੁੰਦਾ ਵਾਧਾ ਵੀ ਕਰਜ਼ ਦੇ ਹਿੱਸੇ ‘ਚ ਚਲਿਆ ਜਾਂਦਾ ਹੈ।


ਮੌਰਗੇਜ ਲੋਨ ਇੱਕ ਵੱਡਾ ਕਾਰਨ ਹਨ ਜਿਨ੍ਹਾਂ ਤਹਿਤ ਕੈਨੇਡੀਅਨਸ ਦੀ ਕਮਾਈ ਦਾ ਕਾਫੀ ਹਿੱਸਾ ਇਨ੍ਹਾਂ ਦੀਆਂ ਕਿਸ਼ਤਾਂ ‘ਚ ਜਾਂਦਾ ਹੈ। ਕਰਜ਼ ਲੈਣ ਦੀਆਂ ਕੀਮਤਾਂ ‘ਚ ਵੀ ਵਾਧਾ ਲਗਾਤਾਰ ਹੁੰਦਾ ਰਹਿੰਦਾ ਹੈ। ਜਿਸ ਕਰਕੇ ਕੈਨੇਡੀਅਨਸ ਦੀ ਜੇਬ ‘ਤੇ ਭਾਰ ਹੋਰ ਜ਼ਿਆਦਾ ਵਧ ਜਾਂਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਕੈਨੇਡੀਅਨ ਆਪਣੇ ਖਰਚੇ ਨੂੰ ਘੱਟ ਕਰਕੇ ਕਈ ਸਹੂਲਤਾਂ ਦਾ ਅਨੰਦ ਮਾਣਨਾ ਛੱਡ ਦਿੰਦੇ ਹਨ ਤੇ ਉਹ ਬਚਾਏ ਜਾਂਦੇ ਪੈਸਿਆਂ ਨੂੰ ਕਰਜ਼ ਦੀਆਂ ਕਿਸ਼ਤਾਂ ਲਾਹੁਣ ਲਈ ਵਰਤਦੇ ਹਨ।
ਏਥੇ ਜਿਕਰਯੋਗ ਹੈ ਕਿ ਕੈਨੇਡਾ ਦਾ ਕੌਮੀ ਕਰਜ਼ਾ 691 ਬੀਲੀਅਨ ਡਾਲਰ ਦੇ ਕਰੀਬ ਹੈ, ਜਿਸ ‘ਚੋਂ ਹਰ ਇੱਕ ਕੈਨੇਡੀਅਨ ‘ਤੇ 18, 700 ਡਾਲਰ ਦਾ ਹਿੱਸਾ ਆਉਂਦਾ ਹੈ।

Short URL:tvp http://bit.ly/2TGPnqv

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab