ਸੰਨੀ ਦਿਓਲ ਦੀ ਮੀਟਿੰਗ ‘ਚ ਜਦੋਂ ਦੀਪ ਸਿੱਧੂ ਨੇ ਪਾਇਆ ਖਿਲਾਰਾ, ਸੁਣੋ ਪੂਰੀ ਗੱਲਬਾਤ

Share News:

ਸਾਂਸਦ ਤੇ ਐਕਟਰ ਸੰਨੀ ਦਿਓਲ ਦੇ ਨਜ਼ਦੀਕੀ ਦੋਸਤ ਦੀਪ ਸਿੱਧੂ ਨੇ ਪੰਜਾਬ ਦੇ ਲੋਕਾਂ ਤੇ ਖਾਸਕਰ ਸਿੱਖਾਂ ਨੂੰ ਭਾਜਪਾ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ।  ਦੀਪ ਸਿੱਧੂ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਸਿੱਖਾਂ ਦੇ ਇਤਿਹਾਸ, ਉਨ੍ਹਾਂ ਦੀ ਪਛਾਣ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਸਰੂਪਾਂ ਦੇ ਨਾਗਪੁਰ ਪਹੁੰਚਣ ਦਾ ਵੀ ਸ਼ੱਕ ਜਤਾਇਆ। ਦੀਪ ਸਿੱਧੂ ਨੇ ਕਿਹਾ ਕਿ ਉਹ ਗੁਰਦਾਸਪੁਰ ਵੀ ਸਿਰਫ ਸਨੀ ਦਿਓਲ ਦਾ ਪ੍ਰਚਾਰ ਕਰਨ ਗਏ ਸਨ, ਭਾਜਪਾ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।

leave a reply