Site icon TV Punjab | Punjabi News Channel

ਫਰਾਰ ਮੁਲਜ਼ਮ ਦੀਪਕ ਟੀਨੂੰ ਗ੍ਰਿਫਤਾਰ, ਦਿੱਲੀ ਦੀ ਸਪੈਸ਼ਲ ਸੈੱਲ ਨੇ ਰਾਜਸਥਾਨ ਤੋਂ ਕੀਤਾ ਕਾਬੂ

ਮਾਨਸਾ – ਗੈਂਗਸਟਰ ਦੀਪਕ ਟੀਨੂੰ ਦੀ ਗ੍ਰਿਫ਼ਤਾਰੀ ਹੋਈ ਹੈ। ਸੀਆਈਏ ਦੀ ਗ੍ਰਿਫ਼ਤ ‘ਚੋਂ ਫਰਾਰ ਦੀਪਕ ਟੀਨੂੰ ਦੀ ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਤੇ ਵਿਦੇਸ਼ ਜਾਣ ਦੀਆਂ ਵੀ ਅਫਵਾਹਾਂ ਸਨ। ਪਰ ਰਾਜਸਥਾਨ ਦੇ ਅਜਮੇਰ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਦੇ ਸਪੈਸ਼ਲ ਸੈੱਲ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਟੀਨੂੰ ਨੂੰ ਅਜਮੇਰ ਦੇ ਨਾਲ ਲੱਗਦੇ ਇਕ ਛੋਟੇ ਜਿਹੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ ਉਸ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।

ਟੀਨੂੰ 2 ਅਕਤੂਬਰ ਨੂੰ ਸੀਆਈਏ ਸਟਾਫ ਮਾਨਸਾ ਦੀ ਗ੍ਰਿਫ਼ਤ ‘ਚੋਂ ਆਪਣੀ ਗਰਲਫਰੈਂਡ ਦੀ ਮਦਦ ਨਾਲ ਫਰਾਰ ਹੋਇਆ ਸੀ। ਟੀਨੂੰ ਦੀ ਪ੍ਰੇਮਿਕਾ ਜਤਿੰਦਰ ਕੌਰ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਉਹ ਪਿਛਲੀ ਵਾਰ ਰਾਜਸਥਾਨ ‘ਚ ਮਿਲੀ ਸੀ ਤਾਂ ਉਸ ਨੂੰ ਮਾਲਦੀਵ ਦੀ ਟਿਕਟ ਦਿੱਤੀ ਸੀ। ਜਤਿੰਦਰ ਕੌਰ ਨੇ ਟੀਨੂੰ ਦੇ ਵਿਦੇਸ਼ ਭੱਜਣ ਦੀ ਗੱਲ ਆਖੀ ਸੀ। ਹਾਲਾਂਕਿ, ਉਹ ਵਿਦੇਸ਼ ਭੱਜਣ ‘ਚ ਸਫਲ ਨਹੀਂ ਹੋ ਸਕਿਆ। ਦੀਪਕ ਟੀਨੂੰ ਆਪਣੀ ਪ੍ਰੇਮਿਕਾ ਦੀ ਕਾਰ ‘ਚ ਪ੍ਰਿਤਪਾਲ ਦੀ ਕਾਰ ‘ਚ ਭੱਜਿਆ ਸੀ। ਇਸ ਤੋਂ ਬਾਅਦ ਟੀਨੂੰ ਨੇ ਆਪਣੀ ਪ੍ਰੇਮਿਕਾ ਨੂੰ ਵੀ ਧੋਖਾ ਦਿੱਤਾ ਤੇ ਉਸ ਨੂੰ ਮਾਲਦੀਵ ਪਹੁੰਚਣ ਲਈ ਕਿਹਾ, ਬਾਅਦ ‘ਚ ਮੁੰਬਈ ਏਅਰਪੋਰਟ ‘ਤੇ ਪਹੁੰਚਣ ਲਈ ਕਿਹਾ। ਜਿੱਥੇ ਦੀਪਕ ਦੀ ਪ੍ਰੇਮਿਕਾ ਨੂੰ ਹਿਰਾਸਤ ‘ਚ ਲੈ ਲਿਆ ਗਿਆ।

Exit mobile version