div.nsl-container[data-align="left"] { text-align: left; } div.nsl-container[data-align="center"] { text-align: center; } div.nsl-container[data-align="right"] { text-align: right; } div.nsl-container div.nsl-container-buttons a[data-plugin="nsl"] { text-decoration: none; box-shadow: none; border: 0; } div.nsl-container .nsl-container-buttons { display: flex; padding: 5px 0; } div.nsl-container.nsl-container-block .nsl-container-buttons { display: inline-grid; grid-template-columns: minmax(145px, auto); } div.nsl-container-block-fullwidth .nsl-container-buttons { flex-flow: column; align-items: center; } div.nsl-container-block-fullwidth .nsl-container-buttons a, div.nsl-container-block .nsl-container-buttons a { flex: 1 1 auto; display: block; margin: 5px 0; width: 100%; } div.nsl-container-inline { margin: -5px; text-align: left; } div.nsl-container-inline .nsl-container-buttons { justify-content: center; flex-wrap: wrap; } div.nsl-container-inline .nsl-container-buttons a { margin: 5px; display: inline-block; } div.nsl-container-grid .nsl-container-buttons { flex-flow: row; align-items: center; flex-wrap: wrap; } div.nsl-container-grid .nsl-container-buttons a { flex: 1 1 auto; display: block; margin: 5px; max-width: 280px; width: 100%; } @media only screen and (min-width: 650px) { div.nsl-container-grid .nsl-container-buttons a { width: auto; } } div.nsl-container .nsl-button { cursor: pointer; vertical-align: top; border-radius: 4px; } div.nsl-container .nsl-button-default { color: #fff; display: flex; } div.nsl-container .nsl-button-icon { display: inline-block; } div.nsl-container .nsl-button-svg-container { flex: 0 0 auto; padding: 8px; display: flex; align-items: center; } div.nsl-container svg { height: 24px; width: 24px; vertical-align: top; } div.nsl-container .nsl-button-default div.nsl-button-label-container { margin: 0 24px 0 12px; padding: 10px 0; font-family: Helvetica, Arial, sans-serif; font-size: 16px; line-height: 20px; letter-spacing: .25px; overflow: hidden; text-align: center; text-overflow: clip; white-space: nowrap; flex: 1 1 auto; -webkit-font-smoothing: antialiased; -moz-osx-font-smoothing: grayscale; text-transform: none; display: inline-block; } div.nsl-container .nsl-button-google[data-skin="dark"] .nsl-button-svg-container { margin: 1px; padding: 7px; border-radius: 3px; background: #fff; } div.nsl-container .nsl-button-google[data-skin="light"] { border-radius: 1px; box-shadow: 0 1px 5px 0 rgba(0, 0, 0, .25); color: RGBA(0, 0, 0, 0.54); } div.nsl-container .nsl-button-apple .nsl-button-svg-container { padding: 0 6px; } div.nsl-container .nsl-button-apple .nsl-button-svg-container svg { height: 40px; width: auto; } div.nsl-container .nsl-button-apple[data-skin="light"] { color: #000; box-shadow: 0 0 0 1px #000; } div.nsl-container .nsl-button-facebook[data-skin="white"] { color: #000; box-shadow: inset 0 0 0 1px #000; } div.nsl-container .nsl-button-facebook[data-skin="light"] { color: #1877F2; box-shadow: inset 0 0 0 1px #1877F2; } div.nsl-container .nsl-button-spotify[data-skin="white"] { color: #191414; box-shadow: inset 0 0 0 1px #191414; } div.nsl-container .nsl-button-apple div.nsl-button-label-container { font-size: 17px; font-family: -apple-system, BlinkMacSystemFont, "Segoe UI", Roboto, Helvetica, Arial, sans-serif, "Apple Color Emoji", "Segoe UI Emoji", "Segoe UI Symbol"; } div.nsl-container .nsl-button-slack div.nsl-button-label-container { font-size: 17px; font-family: -apple-system, BlinkMacSystemFont, "Segoe UI", Roboto, Helvetica, Arial, sans-serif, "Apple Color Emoji", "Segoe UI Emoji", "Segoe UI Symbol"; } div.nsl-container .nsl-button-slack[data-skin="light"] { color: #000000; box-shadow: inset 0 0 0 1px #DDDDDD; } div.nsl-container .nsl-button-tiktok[data-skin="light"] { color: #161823; box-shadow: 0 0 0 1px rgba(22, 24, 35, 0.12); } div.nsl-container .nsl-button-kakao { color: rgba(0, 0, 0, 0.85); } .nsl-clear { clear: both; } .nsl-container { clear: both; } .nsl-disabled-provider .nsl-button { filter: grayscale(1); opacity: 0.8; } /*Button align start*/ div.nsl-container-inline[data-align="left"] .nsl-container-buttons { justify-content: flex-start; } div.nsl-container-inline[data-align="center"] .nsl-container-buttons { justify-content: center; } div.nsl-container-inline[data-align="right"] .nsl-container-buttons { justify-content: flex-end; } div.nsl-container-grid[data-align="left"] .nsl-container-buttons { justify-content: flex-start; } div.nsl-container-grid[data-align="center"] .nsl-container-buttons { justify-content: center; } div.nsl-container-grid[data-align="right"] .nsl-container-buttons { justify-content: flex-end; } div.nsl-container-grid[data-align="space-around"] .nsl-container-buttons { justify-content: space-around; } div.nsl-container-grid[data-align="space-between"] .nsl-container-buttons { justify-content: space-between; } /* Button align end*/ /* Redirect */ #nsl-redirect-overlay { display: flex; flex-direction: column; justify-content: center; align-items: center; position: fixed; z-index: 1000000; left: 0; top: 0; width: 100%; height: 100%; backdrop-filter: blur(1px); background-color: RGBA(0, 0, 0, .32);; } #nsl-redirect-overlay-container { display: flex; flex-direction: column; justify-content: center; align-items: center; background-color: white; padding: 30px; border-radius: 10px; } #nsl-redirect-overlay-spinner { content: ''; display: block; margin: 20px; border: 9px solid RGBA(0, 0, 0, .6); border-top: 9px solid #fff; border-radius: 50%; box-shadow: inset 0 0 0 1px RGBA(0, 0, 0, .6), 0 0 0 1px RGBA(0, 0, 0, .6); width: 40px; height: 40px; animation: nsl-loader-spin 2s linear infinite; } @keyframes nsl-loader-spin { 0% { transform: rotate(0deg) } to { transform: rotate(360deg) } } #nsl-redirect-overlay-title { font-family: -apple-system, BlinkMacSystemFont, "Segoe UI", Roboto, Oxygen-Sans, Ubuntu, Cantarell, "Helvetica Neue", sans-serif; font-size: 18px; font-weight: bold; color: #3C434A; } #nsl-redirect-overlay-text { font-family: -apple-system, BlinkMacSystemFont, "Segoe UI", Roboto, Oxygen-Sans, Ubuntu, Cantarell, "Helvetica Neue", sans-serif; text-align: center; font-size: 14px; color: #3C434A; } /* Redirect END*//* Notice fallback */ #nsl-notices-fallback { position: fixed; right: 10px; top: 10px; z-index: 10000; } .admin-bar #nsl-notices-fallback { top: 42px; } #nsl-notices-fallback > div { position: relative; background: #fff; border-left: 4px solid #fff; box-shadow: 0 1px 1px 0 rgba(0, 0, 0, .1); margin: 5px 15px 2px; padding: 1px 20px; } #nsl-notices-fallback > div.error { display: block; border-left-color: #dc3232; } #nsl-notices-fallback > div.updated { display: block; border-left-color: #46b450; } #nsl-notices-fallback p { margin: .5em 0; padding: 2px; } #nsl-notices-fallback > div:after { position: absolute; right: 5px; top: 5px; content: '\00d7'; display: block; height: 16px; width: 16px; line-height: 16px; text-align: center; font-size: 20px; cursor: pointer; }

TV Punjab | Punjabi News Channel

ਪੰਜਾਬ ਦੇ 15 ਜ਼ਿਲ੍ਹਿਆਂ ਵਿਚ ਭਾਸ਼ਾ ਅਫਸਰਾਂ ਦੀ ਤਾਇਨਾਤੀ

ਚੰਡੀਗੜ੍ਹ : ਪੰਜਾਬ ਵਿਚ ਖਾਲੀ ਪਈਆਂ ਜ਼ਿਲਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਨੂੰ ਭਰਨ ਦੀ ਚਿਰਕੋਣੀ ਮੰਗ ਨੂੰ ਪੂਰਾ ਕਰਦਿਆਂ ਅਤੇ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ 15 ਜ਼ਿਲ੍ਹਿਆਂ ਵਿਚ ਜ਼ਿਲਾ ਭਾਸ਼ਾ ਅਫਸਰ ਤਾਇਨਾਤ ਕੀਤਾ ਹੈ।

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਜ਼ਿਲਾ ਭਾਸ਼ਾ ਅਫਸਰਾਂ ਨੂੰ ਸਟੇਸ਼ਨਾਂ ਦੀ ਵੰਡ ਸਬੰਧੀ ਪੱਤਰ ਸੌਂਪੇ।

ਪਰਗਟ ਸਿੰਘ ਨੇ ਸਾਰੇ ਨਵੇਂ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਵਚਨਬੱਧ ਹੈ ਜਿਸ ਲਈ ਸਭ ਤੋਂ ਪਹਿਲਾਂ ਜ਼ਿਲਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਜ਼ਰੂਰੀ ਸੀ।

ਉਨ੍ਹਾਂ ਕਿਹਾ ਕਿ ਪਿਛਲੇ 25 ਸਾਲ ਤੋਂ ਵੀ ਵੱਧ ਸਮੇਂ ਤੋਂ ਜ਼ਿਲਾ ਭਾਸ਼ਾ ਅਫਸਰਾਂ ਦੀ ਭਰਤੀ ਨਹੀਂ ਹੋਈ ਸੀ ਜਿਸ ਕਾਰਨ 21 ਜ਼ਿਲਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਸਨ।

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਕਿਹਾ ਕਿ ਰਾਜ ਭਾਸ਼ਾ ਐਕਟ ਨੂੰ ਭਾਸ਼ਾ ਵਿਭਾਗ ਨੇ ਹੀ ਜ਼ਮੀਨੀ ਪੱਧਰ ਉਤੇ ਲਾਗੂ ਕਰਨਾ ਹੈ ਜਿਸ ਲਈ ਵਿਭਾਗ ਹੁਣ ਪੂਰੀ ਤਰ੍ਹਾਂ ਤਿਆਰ ਹੈ।

ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਜ਼ਿਲਾ ਦਫਤਰਾਂ ਵਿਚ ਲੋੜੀਂਦਾ ਸਟਾਫ ਅਤੇ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਜ਼ਿਲਾ ਭਾਸ਼ਾ ਅਫਸਰਾ ਸਰਗਰਮੀ ਨਾਲ ਕੰਮ ਕਰ ਸਕਣ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਵਿਚ ਰਾਜ ਭਾਸ਼ਾ ਐਕਟ ਨੂੰ ਹੋਰ ਮਜ਼ਬੂਤ ਨਾਲ ਲਾਗੂ ਕਰਨ ਲਈ ਤਰਮੀਮਾਂ ਕੀਤੀਆਂ ਹਨ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਖਾਲੀ ਪਈਆਂ ਨੂੰ ਅਸਾਮੀਆਂ ਨੂੰ ਤੁਰੰਤ ਭਰਨ ਲਈ ਦੂਜੇ ਵਿਭਾਗਾਂ ਤੋਂ ਡੈਪੂਟੇਸ਼ਨ ਉਤੇ ਜ਼ਿਲਾ ਭਾਸ਼ਾ ਅਫਸਰ ਲਗਾਉਣ ਲਈ ਬਿਨੈ ਪੱਤਰ ਮੰਗੇ ਸਨ ਜਿਸ ਤੋਂ ਬਾਅਦ ਬਿਨੈ ਪੱਤਰਾਂ ਦੀ ਪੜਚੋਲ ਕਰਨ ਉਪਰੰਤ 15 ਜ਼ਿਲਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਅਤੇ ਅੱਜ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ।

ਇਸ ਮੌਕੇ ਸਾਰੇ ਨਵੇਂ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਨੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨਾਲ ਗੱਲਬਾਤ ਕਰਦਿਆਂ ਆਪਣੇ ਤਜ਼ਰਬੇ ਅਤੇ ਯੋਗਤਾਵਾਂ ਬਾਰੇ ਦੱਸਿਆ।

ਇਨ੍ਹਾਂ ਵਿਚੋਂ ਕਈ ਪੀਐਚ.ਡੀ., ਐਮ.ਫਿਲ ਵੀ ਪਾਸ ਹਨ ਅਤੇ ਪੁਸਤਕਾਂ ਲਿਖਣ, ਖੋਜ ਕਾਰਜਾਂ ਤੇ ਅਨੁਵਾਦ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਰੰਗਮੰਚ, ਸਾਹਿਤ ਤੇ ਕਲਾ ਨਾਲ ਵੀ ਜੁੜੇ ਹੋਏ ਹਨ।

ਇਸ ਮੌਕੇ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. (ਕਾਲਜਾਂ) ਉਪਕਾਰ ਸਿੰਘ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਕਰਮਜੀਤ ਕੌਰ ਵੀ ਹਾਜ਼ਰ ਸਨ।

ਅੱਜ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਵਿਚੋਂ ਤੇਜਿੰਦਰ ਕੌਰ ਨੂੰ ਮਾਨਸਾ, ਜਸਪ੍ਰੀਤ ਕੌਰ ਨੂੰ ਕਪੂਰਥਲਾ, ਸੁਖਮਿੰਦਰ ਕੌਰ ਨੂੰ ਬਠਿੰਡਾ, ਮਨਜੀਤ ਸਿੰਘ ਨੂੰ ਫਰੀਦਕੋਟ, ਰਣਜੋਧ ਸਿੰਘ ਨੂੰ ਸੰਗਰੂਰ, ਸੰਦੀਪ ਸ਼ਰਮਾ ਨੂੰ ਲੁਧਿਆਣਾ, ਕੰਵਰਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਕਿਰਪਾਲ ਸਿੰਘ ਨੂੰ ਬਰਨਾਲਾ, ਜਗਦੀਪ ਸਿੰਘ ਨੂੰ ਫਿਰੋਜ਼ਪੁਰ, ਦਵਿੰਦਰ ਸਿੰਘ ਨੂੰ ਜਲੰਧਰ, ਦਵਿੰਦਰ ਸਿੰਘ ਬੋਹਾ ਨੂੰ ਐਸ.ਏ.ਐਸ. ਨਗਰ, ਭੁਪਿੰਦਰ ਕੁਮਾਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ, ਅਜੀਤਪਾਲ ਸਿੰਘ ਨੂੰ ਮੋਗਾ ਤੇ ਅੰਮ੍ਰਿਤ ਸੇਤੀਆ ਨੂੰ ਤਰਨਤਾਰਨ ਲਗਾਇਆ ਗਿਆ।

ਟੀਵੀ ਪੰਜਾਬ ਬਿਊਰੋ

Exit mobile version