TV Punjab | Punjabi News Channel

ਸਿੱਖਿਆ ਮੰਤਰੀ ਤੋਂ ਬਾਅਦ ਡਿਪਟੀ ਸਪੀਕਰ ਹੋਏ ਕੋਰੋਨਾ ਪਾਜ਼ੀਟਿਵ

ਚੰਡੀਗੜ੍ਹ- ਪੰਜਾਬ ਦੇ ਨੌਜਵਾਨ ਮੰਤਰੀ ਕੋਰੋਨਾ ਬਿਮਾਰੀ ਦੀ ਲਪੇਟ ਚ ਆ ਰਹੇ ਹਨ । ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਬਾਅਦ ਹੁਣ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦੀ ਸਿਹਤ ਬਾਰੇ ਖਬਰ ਆਈ ਹੈ । ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਦੀ ਸ਼ੁੱਕਰਵਾਰ ਦੇਰ ਸ਼ਾਮ ਆਈ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਓ ਐੱਸ ਡੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਡਿਪਟੀ ਸਪੀਕਰ ਦੀ ਸਿਹਤ ਪਿਛਲੇ ਤਿੰਨ-ਚਾਰ ਦਿਨ ਤੋਂ ਖਰਾਬ ਚੱਲ ਰਹੀ ਸੀ। ਇਸ ਕਾਰਨ ਉਨ੍ਹਾਂ ਚੰਡੀਗੜ੍ਹ ਵਿਖੇ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇਸ ਲਈ ਡਿਪਟੀ ਸਪੀਕਰ ਡਾਕਟਰ ਦੇ ਦੱਸੇ ਅਨੁਸਾਰ ਆਪਣੇ ਗੜ੍ਹਸ਼ੰਕਰ ਸਥਿਤ ਘਰ ਵਿੱਚ ਇਕਾਂਤਵਾਸ ਹੋ ਗਏ ਹਨ ਅਤੇ ਉਹ ਕੁਝ ਦਿਨਾਂ ਲਈ ਆਮ ਲੋਕਾਂ ਨੂੰ ਨਹੀਂ ਮਿਲ ਸਕਣਗੇ।

Exit mobile version