Site icon TV Punjab | Punjabi News Channel

ਗੈਂਗਸਟਰਾਂ ਦਾ ਪੰਜਾਬ ‘ਚ ਹੋਇਆ ਸਫਾਇਆ , ਡੀ.ਜੀ.ਪੀ ਨੇ ਕੀਤਾ ਦਾਅਵਾ

ਚੰਡੀਗੜ੍ਹ- ਪੰਜਾਬ ਚ ਪਿਛਲੇ ਮਹੀਨੇ ਹੋਏ ਕਤਲਾਂ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਖੀ ਵੀ. ਕੇ. ਭਾਵਰਾ ਨੇ ਸਥਿਤੀ ਸਪਸ਼ਟ ਕੀਤੀ ਹੈ । ਡੀ.ਜੀ.ਪੀ ਮੁਤਾਬਿਕ ਜ਼ਿਆਦਾਤਰ ਕੇਸ ਆਪਸੀ ਰੰਜਿਸ਼ ,ਘਰੇਲੂ ਵਿਵਾਦ ਜਾਂ ਜ਼ਮੀਨੀ ਵਿਵਾਦ ਨਾਲ ਜੂੜੇ ਹੋਏ ਸਨ । ਗੈਂਗਸਟਰਾਂ ਦੇ ਵੱਧਦੇ ਖੌਫ ਅਤੇ ਬੀਤੇ ਦਿਨੀ ਹੋਈ ਚਰਚਾਵਾਂ ਦਾ ਭਾਵਨਾ ਨੇ ਖੰਡਨ ਕੀਤਾ ਹੈ । ਡੀ.ਜੀ.ਪੀ ਮੁਤਾਬਿਕ ਪੰਜਾਬ ਪੁਲਿਸ ਨੇ ਸੂਬੇ ਭਰ ਚ ਗੈਂਗਸਟਰਾਂ ਦਾ ਲਗਭਗ ਸਫਾਇਆ ਕਰ ਦਿੱਤਾ ਹੈ ।

ਡੀ.ਜੀ.ਪੀ ਭਾਵਰਾ ਮੁਤਾਬਿਕ ਸੂਬੇ ਭਰ ਚ ਪੁਲਿਸ ਵਲੋਂ 545 ਗੈਂਗਸਟਰਾਂ ਦੀ ਪਛਾਣ ਕੀਤੀ ਗਈ ਸੀ । ਜਿਨ੍ਹਾਂ ਨੂੰ ਏ.ਬੀ. ਅਤੇ ਸੀ. ਵਰਗ ਚ ਵੰਡਿਆ ਗਿਆ ਸੀ ।ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ 545 ਗੈਂਗਸਟਰਾਂ ਵਿਚੋਂ 515 ਨੂੰ ਕਾਬੂ ਕਰ ਲਿਆ ਗਿਆ ਹੈ , ਸਿਰਫ 30 ਗੈਂਗਸਟਰ ਹੀ ਅਜੇ ਤੱਕ ਪੁਲਿਸ ਦੀ ਗ੍ਰਿਫਤ ਚ ਨਹੀਂ ਆਏ ਹਨ । ਡੀ.ਜੀ.ਪੀ ਪੰਜਾਬ ਨੇ ਅਮਨ ਸ਼ਾਂਤੀ ’ਤੇ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਤਲ ਦੇ ਮਾਮਲਿਆਂ ਚ ਘਾਟ ਵੇਖਣ ਨੂੰ ਮਿਲੀ ਹੈ ।

ਡੀ.ਜੀ.ਪੀ ਭਾਵਰਾ ਨੇ ਦੱਸਿਆ ਕਿ ਇਸ ਸਾਲ 158 ਕਤਲ ਹੋਏ ਹਨ ਜਿਨ੍ਹਾਂ ਵਿਚੋਂ ਸਿਰਫ ਛੇ ਕਤਲਾਂ ਚ ਗੈਂਗਸਟਰਾਂ ਦੀ ਸ਼ਮੂਲੀਅਤ ਸੀ । ਇਨ੍ਹਾਂ ਮਾਮਲਿਆਂ ਚ ਕਰੀਬ 24 ਗੈਂਗਸਟਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕੀਆ ਹੈ । ਗੈਂਗਸਟਰਾਂ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਭਾਵਰਾ ਨੇ ਦੱਸਿਆ ਕਿ ਪੁਲਿਸ ਦੀ ਸਖਤੀ ਕਾਰਣ ਹੀ ਗੈਂਗਸਟਰਾਂ ਵਲੋਂ ਕੀਤੇ ਜਾਣ ਵਾਲੇ 4 ਕਤਲ ਅਤੇ ਕਿਡਨੈਪਿੰਗ ਨੂੰ ਪੁਲਿਸ ਵਲੋਂ ਰੋਕਿਆ ਗਿਆ ਹੈ । ਜੇਕਰ ਪੁਲਿਸ ਠੀਕ ਢੰਗ ਨਾਲ ਕੰਮ ਨਾ ਕਰਦੀ ਦਾ ਕਤਲਾਂ ਦੀ ਗਿਣਤੀ ਚ ਹੋਰ ਵਾਧਾ ਹੋ ਜਾਣਾ ਸੀ ।

ਪੰਜਾਬ ਚ ਹੋਏ ਜ਼ਿਆਦਾਤਰ ਕਤਲਾਂ ਚ ਆਪਸੀ ਰੰਜਿਸ਼ ਦਾ ਐਂਗਲ ਜ਼ਿਆਦਾ ਸਾਹਮਨੇ ਆਇਆ ਹੈ । ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਵਲੋਂ ਆਪਣੀ ਸੁਰੱਖਿਆ ਲਈ ਲਏ ਗਏ ਵੈਪਨ ਇਨ੍ਹਾਂ ਵਾਰਦਾਤਾਂ ਚ ਵਰਤੇ ਗਏ ਹਨ । ਡੀ.ਜੀ.ਪੀ ਨੇ ਲਾਇਸੈਂਸੀ ਹਥਿਆਰਾਂ ਦੀ ਸਮਝ ਨਾਲ ਵਰਤੋ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਹੈ ।

Exit mobile version