ਡੱਗ ਮੈਕਕੱਲਮ ਨੇ ਮਾਰੀ ਬਾਜ਼ੀ

ਡੱਗ ਮੈਕਕੱਲਮ ਨੇ ਮਾਰੀ ਬਾਜ਼ੀ

SHARE

Surrey: ਸਰੀ ਨੇ ਅਗਲੇ ਚਾਰ ਸਾਲ ਲਈ ਆਪਣੇ ਲੀਡਰ ਚੁਣ ਲਏ ਹਨ। ਸ਼ਹਿਰ ਨੂੰ ਆਪਣਾ ਅਗਲਾ ਮੇਅਰ ਮਿਲ ਚੁੱਕਿਆ ਹੈ। 13 ਸਾਲ ਬਾਅਦ ਮੁੜ ਤੋਂ ਡੱਗ ਮੈਕਕੈਲਮ ਸਰੀ ਦੇ ਮੇਅਰ ਬਣ ਚੁੱਕੇ ਹਨ। ਡੱਗ ਮੈਕਕੈਲਮ ਨੇ 45323 ਦੇ ਕਰੀਬ ਵੋਟਾਂ ਨਾਲ਼ ਵੱਡੀ ਜਿੱਤ ਪ੍ਰਾਪਤ ਕੀਤੀ ਹੈ।
ਦੂਜੇ ਨੰਬਰ ‘ਤੇ ਟੌਮ ਗਿੱਲ ਰਹੇ ਹਨ। ਟੌਮ ਗਿੱਲ ਨੂੰ ਮਹਿਜ਼ 28304 ਦੇ ਕਰੀਬ ਵੋਟਾਂ ਹੀ ਮਿਲੀਆਂ ਹਨ, ਇਹ ਗਿਣਤੀ ਡੱਗ ਮੈਕਕੱਲਮ ਦੀਆਂ ਵੋਟਾਂ ਤੋਂ 40 ਫ਼ੀਸਦ ਤੱਕ ਘੱਟ ਹੈ। ਚੋਣ ਨਤੀਜੇ ਸਭ ਲਈ ਹੈਰਾਨੀਜਨਕ ਇਸ ਕਰਕੇ ਸਨ ਕਿਉਂ ਕਿ ਚੋਣ ਸਰਵੇ ਹਰ ਵਾਰ ਟੌਮ ਗਿੱਲ ਦੀ ਜਿੱਤ ਦਾ ਦਾਅਵਾ ਕਰ ਰਹੇ ਸੀ। ਇਸ ਮੌਕੇ ਨਤੀਜੇ ਸ਼ੁਰੂ ਹੋਣ ਤੋਂ ਪਹਿਲਾਂ ਟੌਮ ਗਿੱਲ ਵੱਲੋਂ ਦਿੱਤੀ ਜਾ ਰਹੀ ਪਾਰਟੀ ‘ਚ ਕਾਫ਼ੀ ਜਸ਼ਨ ਦਾ ਮਾਹੌਲ ਸੀ, ਜਿੱਥੇ ਟੌਮ ਗਿੱਲ ਦੇ ਸਮਰਥਕਾਂ ਵੱਲੋਂ ਪੂਰਾ ਯਨੀਕ ਜਤਾਇਆ ਜਾ ਰਿਹਾ ਸੀ ਕਿ ਮੇਅਰ ਦੀ ਸੀਟ ਉਨ੍ਹਾਂ ਦੀ ਝੋਲ਼ੀ ‘ਚ ਹੀ ਪੈਣ ਵਾਲ਼ੀ ਹੈ ਪਰ ਜਿਵੇਂ ਹੀ ਰਾਤੀਂ 9 ਵਜੇ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋਏ ਨਾਲ਼ ਹੀ ਟੌਮ ਗਿੱਲ ਦੇ ਸਮਰਥਕਾਂ ਦੇ ਚਿਹਰੇ ਮੁਰਝਾ ਗਏ ਕਿਉਂਕਿ ਪਹਿਲੇ ਰੁਝਾਨ ‘ਚ ਹੀ ਡੱਗ ਮੈਕਕੱਲਮ 13 ਹਜ਼ਾਰ ਵੋਟਾਂ ਦੀ ਲੀਡ ਲੈ ਗਏ ਸੀ।
ਇੱਕ ਪਾਸੇ ਟੌਮ ਗਿੱਲ ਦੀ ਪਾਰਟੀ ‘ਚ ਸੋਗ ਦੀ ਲਹਿਰ ਦੌੜ ਗਈ ਤਾਂ ਦੂਜੇ ਪਾਸੇ ਡੱਗ ਮੈਕਕੱਲਮ ਦੀ ਪਾਰਟੀ ‘ਚ ਭੰਗੜੇ ਪੈਣੇ ਸ਼ੁਰੂ ਹੋ ਗਏ ਕਿਉਂ ਕਿ ਡੱਗ ਮੈਕਕੱਲਮ ਨੂੰ ਸਭ ਤੋਂ ਜ਼ਿਆਦਾ ਪੰਜਾਬੀਆਂ ਦਾ ਸਮਰਥਨ ਮਿਿਲਆ ਹੈ। ਇਸ ਵਾਰ ਦੋ ਪੰਜਾਬੀ ਕੌਂਸਲਰ ਮਨਦੀਪ ਨਾਗਰਾ ਤੇ ਜੈਕ ਹੁੰਦਲ ਸਿਟੀ ਹਾਲ ਪਹੁੰਚ ਗਏ ਹਨ।ਜਿਨ੍ਹਾਂ ਨੇ ਡੱਗ ਮੈਕਕੱਲਮ ਦੀ ਸਲੇਟ ਦਰਮਿਆਨ ਹੀ ਚੋਣ ਲੜੀ ਸੀ।

Jack Hundal and Mandeep Nagra

ਮੈਕਕੱਲਮ ਦੀ ਪਾਰਟੀ ‘ਚ ਪੰਜਾਬ ਦੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ। ਜਿੱਥੇ ਮੈਕਕੱਲਮ ਨੇ ਸਰੀ ਵਾਸੀਆਂ ਦਾ ਧੰਨਵਾਦ ਕੀਤਾ।
ਡੱਗ ਮੈਕਕੱਲਮ ਨੇ ਮੇਅਰ ਦੀ ਚੋਣ ਜਿੱਤਦੇ ਸਾਰ ਆਪਣੀ ਸਪੀਚ ‘ਚ ਉਨ੍ਹਾਂ ਸਾਰੇ ਵਾਅਦਿਆਂ ਦਾ ਜ਼ਿਕਰ ਕੀਤਾ ਜੋ ਚੋਣ ਪ੍ਰਚਾਰ ਦੌਰਾਨ ਕੀਤੇ ਸਨ, ਤੇ ਸਰੀ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਹਰ ਵਾਅਦੇ ਨੂੰ ਇੱਕ-ਇੱਕ ਕਰਕੇ ਨੇਪਰੇ ਚੜ੍ਹਾਉਣਗੇ।
ਡੱਗ ਮੈਕਕੱਲਮ ਨੇ ਕਿਹਾ ਕਿ ਹੁਣ ਸਰੀ ਨੂੰ ਆਪਣਾ ਪੁਲਿਸ ਵਿਭਾਗ ਮਿਲੇਗਾ ਤੇ ਐੱਲ.ਆਰ.ਟੀ. ਨਹੀਂ ਆਵੇਗੀ।
ਜਿਕਰਯੋਗ ਹੈ ਕਿ ਇਸਤੋਂ ਪਹਿਲਾਂ 1996 ਤੋਂ 2005 ਤੱਕ ਡੱਗ ਮੈਕਕੱਲਮ ਸਰੀ ਦੇ ਮੇਅਰ ਰਹੇ ਹਨ। ਇਸਤੋਂ ਬਾਅਦ ਵੀ ਡੱਗ ਮੈਕਕੱਲਮ ਸਰੀ ਦੇ ਚੋਣ ਮੈਦਾਨ ‘ਚ ਆਪਣੀ ਕਿਸਮਤ ਅਜ਼ਮਾਉਂਦੇ ਰਹੇ ਹਨ ਪਰ ਸਰੀ ਵਾਸੀਆਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਸੀ। ਪਰ ਇੱਕ ਵਾਰ ਫਿਰ 13 ਸਾਲ ਬਾਅਦ ਡੱਗ ਮੈਕਕੱਲਮ ‘ਤੇ ਸਰੀ ਵਾਸੀਆਂ ਨੇ ਵਿਸ਼ਵਾਸ ਕੀਤਾ ਹੈ ਤੇ ਅਗਲੇ ਚਾਰ ਸਾਲ ਲਈ ਆਪਣਾ ਸ਼ਹਿਰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ।

Short URL:tvp http://bit.ly/2J7LAtS

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab